ਭੀਖੀ, 19 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਨੈਸ਼ਨਲ ਕਾਲਜ ਵਿਖੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਮਾਗਮ ਕਰਵਾਇਆ ਗਿਆ | ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਪੋਸਟਰ ਮੇਕਿੰਗ ਵਿਚ ਦਿਲਪ੍ਰੀਤ ਕੌਰ, ਗਗਨਦੀਪ ਕੌਰ, ਕੈਂਡਲ ਮੇਕਿੰਗ 'ਚ ਇਕਬਾਲ ਸਿੰਘ, ਰਮਨਦੀਪ ਕੌਰ, ਮਹਿੰਦੀ ਮੁਕਾਬਲੇ ਵਿਚ ਗੀਤਾ ਦੇਵੀ, ਕਰਨ ਸਿੰਘ, ਰਾਈਟਿੰਗ ਮੁਕਾਬਲੇ ਵਿਚ ਅੰਮਿ੍ਤਪਾਲ ਸਿੰਘ, ਗੀਤਾ ਦੇਵੀ ਨੇ ਕ੍ਰਮਵਾਰ ਪਹਿਲਾ, ਦੂਜਾ ਸਥਾਨ ਹਾਸਲ ਕੀਤਾ ਜਦਕਿ ਰੰਗੋਲੀ 'ਚ ਹਰਮਨਦੀਪ ਕੌਰ ਤੇ ਪੁਨੀਤ ਕੌਰ ਨੇ ਪਹਿਲਾ, ਸੁਖਪ੍ਰੀਤ ਕੌਰ, ਜਸਕੀਰਤ ਕੌਰ, ਪਰਮਿੰਦਰ ਕੌਰ ਤੇ ਜਸਪ੍ਰੀਤ ਕੌਰ ਦੂਜਾ ਸਥਾਨ ਮੱਲਿਆ | ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ ਦੇ ਤਿਉਹਾਰ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਪਿ੍ੰਸੀਪਲ ਡਾ. ਐੱਮ ਕੇ ਮਿਸ਼ਰਾ, ਸਹਾਇਕ ਪ੍ਰੋਫੈਸਰ ਗੁਰਤੇਜ ਸਿੰਘ ਤੇਜੀ ਨੇ ਦੱਸਿਆ ਕਿ ਕਾਲਜ ਸਿਰਫ਼ ਪੜ੍ਹਾਈ ਵਿਚ ਨਹੀਂ ਸਗੋਂ ਹਰ ਖੇਤਰ 'ਚ ਮੋਹਰੀ ਹੈ | ਮੰਚ ਸੰਚਾਲਨ ਪ੍ਰੋ. ਜਸਵਿੰਦਰ ਸਿੰਘ ਨੇ ਕੀਤਾ | ਪੰਜਾਬੀ ਗਾਇਕਾ ਕਿਰਨ ਸ਼ਰਮਾ ਤੇ ਪੰਜਾਬੀ ਗਾਇਕ ਸਰਬਾ ਮਾਨ ਨੇ ਫਨ ਦਾ ਮੁਜ਼ਾਰਾ ਕੀਤਾ | ਇਸ ਮੌਕੇ ਪ੍ਰੋ. ਹੈਪੀ ਸਿੰਘ, ਪ੍ਰੋ. ਸ਼ਾਮੀਨਾ ਰਾਣੀ, ਪ੍ਰੋ. ਸੰਟੀ ਕੁਮਾਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਅਵਤਾਰ ਸਿੰਘ, ਪ੍ਰੋ. ਹਰਬੰਸ ਸਿੰਘ, ਨਿਰਮਲ ਸਿੰਘ, ਪ੍ਰੋ. ਕਰਮਜੀਤ ਕੌਰ ਆਦਿ ਹਾਜ਼ਰ ਸਨ |
ਭੀਖੀ ਕਾਲਜ 'ਚ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਮਾਗਮ ਕਰਵਾਇਆ
ਅਜੀਤ ਡੈਸਕ
20-10-2025