06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਓ.ਆਰ.ਐੱਸ ਦੇ ਨਾਂਅ 'ਤੇ ਸ਼ਰਬਤ ਵੇਚਣ ਵਾਲੀਆਂ ਕੰਪਨੀਆਂ ਤੇ ਦੁਕਾਨਦਾਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਡਾ.ਰਾਏ <br/>

Ad Position 21
No active advertisement
ਮਾਨਸਾ ਵਿਖੇ ਮੈਡੀਕਲ ਦੁਕਾਨ ਦੀ ਚੈਕਿੰਗ ਕਰਦੇ ਹੋਏ ਡਾਕਟਰ ਰਣਜੀਤ ਸਿੰਘ ਰਾਏ ਜ਼ਿਲ੍ਹਾ ਸਿਹਤ ਅਫ਼ਸਰ ਮਾਨਸਾ | ਤਸਵੀਰ : ਸੇਮੀ ਮਾਨਸਾ <br/> 02-11-2025
ਮਾਨਸਾ, 1 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਖਪਤਕਾਰਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦੇ ਪਦਾਰਥ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਵਿਚ ਫੂਡ ਸੇਫ਼ਟੀ ਅਫ਼ਸਰ ਅਮਰਿੰਦਰਪਾਲ ਸਿੰਘ ਵਲੋਂ ਮੈਡੀਸਨ ਮਾਰਕਿਟ ਵਿਖੇ ਮਾਨਸਾ ਦੇ ਮੈਡੀਸਨ ਦੇ ਮੁੱਖ ਥੋਕ ਵਿਕੇ੍ਰਤਾਵਾਂ ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਓ.ਆਰ.ਐੱਸ. ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੁਝ ਕੰਪਨੀਆਂ ਵਲੋਂ 'ਰੈਡੀ ਟੂ ਸਰਵ' ਜੂਸ ਜਾਂ ਪੇਯਾਂ ਨੂੰ ਓ.ਆਰ.ਐੱਸ., ਰੀਹਾਈਡ੍ਰੇਸ਼ਨ ਡਿ੍ੰਕ ਜਾਂ ਇਲੈਕਟਰੋਲਾਈਟ ਡਿ੍ੰਕ ਦੇ ਨਾਂਅ 'ਤੇ ਵੇਚਣਾ ਗਲਤ ਅਤੇ ਗ੍ਰਾਹਕਾਂ ਨੂੰ ਭਰਮਾਉਣ ਵਾਲੀ ਪ੍ਰਥਾ ਹੈ | ਡਾ. ਰਾਏ ਨੇ ਕਿਹਾ ਕਿ ਓ.ਆਰ.ਐੱਸ. ਦਾ ਅਸਲ ਅਰਥ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਹੈ, ਜੋ ਕਿ ਇਕ ਦਵਾਈ ਹੈ ਅਤੇ ਇਸ ਦੀ ਨਿਰਧਾਰਿਤ ਰਚਨਾ ਕੇਵਲ ਡਰੱਗਜ਼ ਐਂਡ ਕਾਸਮੇਟਿਕਸ ਰੂਲਜ਼, 1945 ਤਹਿਤ ਡੀ.ਸੀ.ਜੀ.ਆਈ. ਵੱਲੋਂ ਤੈਅ ਕੀਤੀ ਗਈ ਹੈ | ਇਸ ਨੂੰ ਕੇਵਲ ਦਸਤ ਜਾਂ ਪੇਟ ਦੇ ਰੋਗਾਂ ਵਿਚ ਉਪਯੋਗ ਕੀਤਾ ਜਾਂਦਾ ਹੈ | ਉਨ੍ਹਾਂ ਖਪਤਕਾਰਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਫਲਾਂ ਦੇ ਫਲੇਵਰ ਵਾਲੇ ਘੋਲ ਨੂੰ ਓ.ਆਰ.ਐੱਸ. ਸਮਝ ਕੇ ਪੀਣਾ ਖ਼ਾਸ ਕਰ ਕੇ ਬੱਚਿਆਂ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਉਨ੍ਹਾਂ ਦੀ ਬਿਮਾਰੀ ਦੇ ਇਲਾਜ ਲਈ ਲੋੜੀਂਦੀ ਲੂਣ ਅਤੇ ਗਲੂਕੋਜ਼ ਦੀ ਮਾਤਰਾ ਪ੍ਰਦਾਨ ਨਹੀਂ ਕਰਦੇ | ਉਨ੍ਹਾਂ ਕਿਹਾ ਕਿ ਅਜਿਹੇ ਪਦਾਰਥ ਵੇਚਣ ਵਾਲੀਆਂ ਕੰਪਨੀਆਂ ਅਤੇ ਦੁਕਾਨਦਾਰਾਂ

Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਂਸੀ ਸਕੂਲ ਦੇ ਬੱਚਿਆਂ ਨੇ ਵਹੀਕਲਾਂ ਉੱਪਰ ਰਿਫ਼ਲੈਕਟਰ ਲਗਾਏ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਸਰਟੀਫ਼ਿਕੇਟ ਵੰਡੇ ਗਏ <br/>
Ad Position 24
No active advertisement