ਮਾਨਸਾ, 4 ਨਵੰਬਰ (ਵਿ.ਪ੍ਰਤੀ.)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਲਿਮਟਿਡ ਵਲੋਂ ਫ਼ੀਲਡ ਸਟਾਫ਼, ਕੁਆਲਿਟੀ ਅਫ਼ਸਰ ਅਤੇ ਪ੍ਰੋਜੈਕਟ 90+ ਦੀ ਭਰਤੀ ਲਈ 7 ਨਵੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਪਾਸ ਲੜਕੇ ਹੀ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਹੱਕ 18 ਤੋਂ 32 ਸਾਲ ਹੋਣੀ ਚਾਹੀਦੀ ਹੈ | ਚਾਹਵਾਨ ਜ਼ਰੂਰੀ ਦਸਤਾਵੇਜ਼ ਲੈ ਕੇ ਸਵੇਰੇ 10 ਵਜੇ ਪਹੁੰਚ ਸਕਦੇ ਹਨ |