ਮਾਨਸਾ, 4 ਨਵੰਬਰ (ਸ.ਰਿ.)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 'ਏਕ ਭਾਰਤ ਸ੍ਰੇਸ਼ਟ ਭਾਰਤ' ਅਧੀਨ ਆਂਧਰਾ ਪ੍ਰਦੇਸ਼ ਦੇ ਸੱਭਿਆਚਾਰ 'ਤੇ ਆਧਾਰਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਲੋਕ ਨਾਚ ਦੇ ਜੂਨੀਅਰ ਗਰੁੱਪ 'ਚੋਂ ਪਹਿਲਾ, ਚਾਂਦਨੀ ਨੇ ਲੋਕ ਨਾਚ ਦੇ ਸੀਨੀਅਰ ਗਰੁੱਪ 'ਚੋਂ ਦੂਜਾ ਅਤੇ ਸ਼ਰਨਜੀਤ ਕੌਰ ਨੇ ਚਿੱਤਰਕਾਰੀ ਦੇ ਸੀਨੀਅਰ ਗਰੁੱਪ 'ਚੋਂ ਦੂਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਲੇਖ ਲਿਖਣ ਮੁਕਾਬਲੇ 'ਚੋਂ ਸਕੂਲ ਦੀ ਵਿਦਿਆਰਥਣ ਸੁਹਾਨੀ ਗਰਗ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ | ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਨਰਿੰਦਰ ਸਿੰਘ, ਡਾ. ਵਿਨੋਦ ਮਿੱਤਲ, ਗੁਰਸਿਮਰ ਕੌਰ, ਪਰਮਜੀਤ ਕੌਰ, ਪੁਨੀਤਇੰਦਰ ਕੌਰ, ਜੋਤੀ ਵਰਮਾ ਆਦਿ ਅਧਿਆਪਕ ਹਾਜ਼ਰ ਸਨ |