11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭੀਖੀ 'ਚ 5 ਦੁਕਾਨਾਂ 'ਚੋਂ ਚੋਰੀ, ਪੁਲਿਸ ਬਣੀ ਮੂਕ ਦਰਸ਼ਕ <br/>

Ad Position 21
No active advertisement
ਅਜੀਤ ਡੈਸਕ 05-11-2025
ਭੀਖੀ, 4 ਨਵੰਬਰ (ਬਲਕਾਰ ਸਿੰਘ ਸਹੋਤਾ)-ਬੀਤੇ 2 ਹਫ਼ਤਿਆਂ ਤੋਂ ਨਗਰ ਵਿਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਚੋਰ ਬਿਨਾਂ ਕਿਸੇ ਭੈਅ ਦੇ ਸ਼ਰੇਆਮ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ | ਬੀਤੀ ਰਾਤ ਨਗਰ ਵਿਚੋਂ ਲੰਘਦੇ ਰਾਜ ਮਾਰਗ 'ਤੇ ਸਥਿਤ 5 ਦੁਕਾਨਾਂ 'ਤੇ ਚੋਰਾਂ ਨੇ ਹੱਥ ਸਾਫ਼ ਕੀਤਾ | ਵਿਲੱਖਣਤਾ ਇਹ ਰਹੀ ਕਿ ਚੋਰਾਂ ਨੇ ਕਿਸੇ ਵੀ ਦੁਕਾਨ ਦਾ ਸ਼ਟਰ ਨਹੀਂ ਤੋੜਿਆ ਬਲਕਿ ਦੁਕਾਨਾਂ ਦੇ ਪਿਛਲੇ ਗੇਟਾਂ ਤੋਂ ਵੜ ਕੇ ਚੋਰੀ ਕੀਤੀ | ਪੈਸਟੀਸਾਈਡ ਦੀ ਦੁਕਾਨ ਸਿੰਘ ਐਗਰੋ ਕੈਮੀਕਲ ਤੋਂ ਚੋਰ 25 ਹਜ਼ਾਰ ਦੇ ਕਰੀਬ ਨਕਦੀ ਲੈ ਉੱਡੇ | ਦੁਕਾਨ ਮਾਲਕ ਲਛਮਣ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਮੁਲਾਜਮ ਵਲੋਂ ਦੁਕਾਨ ਖੋਲ੍ਹੀ ਗਈ ਤਾਂ ਦੁਕਾਨ ਦਾ ਸ਼ਟਰ ਤਾਂ ਠੀਕ ਠਾਕ ਸੀ | ਉਸ ਨੇ ਦੇਖਿਆ ਕਿ ਕਾਊਾਟਰ ਦੇ ਦਰਾਜ ਤੋੜੇ ਹੋਏ ਸਨ ਅਤੇ ਸਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ | ਚੋਰ ਚੁਬਾਰੇ ਦਾ ਦਰਵਾਜਾ ਤੋੜ ਕੇ ਅੰਦਰ ਵੜੇ ਅਤੇ ਚੋਰੀ ਕਰ ਕੇ ਲੈ ਗਏ | ਇਸ ਤੋਂ ਇਲਾਵਾ ਜੈ ਬਾਲਾ ਜੀ ਇਲੈਕਟ੍ਰੋਨਿਕਸ ਤੋਂ ਵੀ ਪਿਛਲੇ ਦਰਵਾਜੇ ਰਾਹੀਂ ਵੜ ਕੇ 15 ਹਜ਼ਾਰ ਰੁਪਏ ਦੇ ਕਰੀਬ ਚੋਰੀ ਕਰ ਕੇ ਲਏ ਗਏ | ਇਕ ਹੋਰ ਥੋਕ ਕਰਿਆਨੇ ਦੀ ਦੁਕਾਨ ਅਤੇ ਸਬਜ਼ੀ ਵਾਲੀ ਦੁਕਾਨ ਦੀ ਪਿਛਲੀ ਸਾਈਡ ਤੋਂ ਅੰਦਰ ਆ ਕੇ ਚੋਰੀ ਕਰ ਲਈ ਗਈ | ਉੱਧਰ ਸ਼ਹਿਰ 'ਚ ਵਾਪਰ ਰਹੀਆਂ ਰੋਜ਼ਾਨਾ ਚੋਰੀ ਦੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਆਗੂ ਧਰਮਪਾਲ ਨੀਟਾ, ਦਿਨੇਸ਼ ਸੋਨੀ, ਕਾ. ਗੁਰਨਾਮ ਸਿੰਘ ਭੀਖੀ, ਦਰਸ਼ਨ ਸਿੰਘ ਟੇਲਰ, ਕਿਰਨਜੀਤ ਕੌਰ ਅਤੇ ਰਘੁਬੀਰ ਸਿੰਘ ਨੇ ਕਿਹਾ ਕਿ ਲਗਦੈ ਸੂਬੇ 'ਚ ਪ੍ਰਸ਼ਾਸਨ ਨਾਂਅ ਦੀ ਕੋਈ ਚੀਜ਼ ਨਹੀਂ | ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਸਰਗਰਮੀ ਨਾਲ ਚੋਰਾਂ ਦੀ ਤਲਾਸ਼ ਕਰ ਰਹੀ ਹੈ ਅਤੇ ਇਕ ਸ਼ੱਕੀ ਨੂੰ ਕਾਬੂ ਵੀ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਡੀ.ਏ.ਪੀ. ਦੀ ਕਮੀ ਤੇ ਖਾਦਾਂ ਨਾਲ ਬੇਲੋੜਾ ਸਾਮਾਨ ਦੇਣ ਖ਼ਿਲਾਫ਼ ਧਰਨਾ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਸਨਮਾਨਿਤ <br/>
Ad Position 24