11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਖੇਤਰੀ ਯੁਵਕ ਮੇਲੇ 'ਚ ਭੀਖੀ ਕਾਲਜ ਦਾ ਵਿਦਿਆਰਥੀ ਮੋਹਰੀ <br/>

Ad Position 21
No active advertisement
ਅਜੀਤ ਡੈਸਕ 05-11-2025
ਭੀਖੀ, 4 ਨਵੰਬਰ (ਬਲਕਾਰ ਸਿੰਘ ਸਹੋਤਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐੱਸ.ਡੀ. ਕੰਨਿਆ ਮਹਾਂਵਿਦਿਆਲਿਆ ਮਾਨਸਾ ਵਿਖੇ ਕਰਵਾਏ ਖੇਤਰੀ ਯੁਵਕ ਮੇਲੇ 'ਚ ਨੈਸ਼ਨਲ ਕਾਲਜ ਭੀਖੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਭਾਗ ਲਿਆ | ਕਾਲਜ ਪਿ੍ੰਸੀਪਲ ਡਾ. ਐਮ. ਕੇ. ਮਿਸ਼ਰਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਲੋਕ ਨਾਚ ਭੰਗੜਾ, ਲੋਕ ਨਾਚ ਝੂਮਰ ਵਿਚ ਦੂਜਾ ਸਥਾਨ ਅਤੇ ਲੋਕ ਗੀਤ, ਨਾਟਕ, ਲੋਕ ਨਾਚ ਲੁੱਡੀ, ਕਲਾਜ ਮੇਕਿੰਗ ਵਿਚ ਤੀਜਾ ਸਥਾਨ ਹਾਸਲ ਕੀਤਾ | ਮਹਿੰਦੀ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰ ਕੇ ਕੁੱਲ 7 ਗਤੀਵਿਧੀਆਂ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ | ਤਿਆਰੀ ਕਾਲਜ ਦੇ ਯੂਥ ਕੋਆਰਡੀਨੇਟਰ ਪ੍ਰੋ. ਹੈਪੀ ਸਿੰਘ, ਇੰਚਾਰਜ ਪ੍ਰੋ. ਅਵਤਾਰ ਸਿੰਘ, ਪ੍ਰੋ. ਸੁਖਪਾਲ ਕੌਰ, ਪ੍ਰੋ. ਕਰਮਜੀਤ ਕੌਰ ਦੀ ਦੇਖ ਦੇਖ ਰੇਖ ਹੇਠ ਕਰਵਾਈ ਗਈ | ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਅਤੇ ਪ੍ਰੋ. ਗੁਰਤੇਜ ਸਿੰਘ ਤੇਜੀ ਨੇ ਕਾਲਜ ਦੀ ਟੀਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਜਾਰੀ ਅਗਲੀ ਖ਼ਬਰ ਕਾ. ਜੰਗੀਰ ਸਿੰਘ ਜੋਗਾ ਸਕੂਲ 'ਚ ਗੁਰਪੁਰਬ ਨੂੰ ਸਮਰਪਿਤ ਮੁਕਾਬਲੇ ਕਰਵਾਏ <br/>
Ad Position 24