ਜੋਗਾ, 4 ਨਵੰਬਰ (ਹਰਜਿੰਦਰ ਸਿੰਘ ਚਹਿਲ)-ਸਥਾਨਕ ਕਾ. ਜੰਗੀਰ ਸਿੰਘ ਜੋਗਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕੌਮੀ ਸੇਵਾ ਯੋਜਨਾ ਇਕਾਈ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਮੁਕਾਬਲੇ ਕਰਵਾਏ | ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਪ੍ਰਾਰਥਨਾ ਵਿਚ ਵਿਦਿਆਰਥੀਆਂ ਦੇ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਸਵਾਲ ਜਵਾਬ ਕਰਵਾਏ ਗਏ | ਉਪਰੰਤ ਵਰਗ ਅਨੁਸਾਰ ਰਾਜਿੰਦਰ ਕੌਰ, ਇੰਦਰਜੀਤ ਕੌਰ ਅਤੇ ਪੂਜਾ ਬਾਂਸਲ ਦੀ ਦੇਖ-ਰੇਖ 'ਚ ਲੇਖ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਲੇਖ ਮੁਕਾਬਲੇ ਮਿਡਲ ਵਰਗ ਵਿਚੋਂ ਅਰਸ਼ਦੀਪ ਰਾਮ ਅੱਠਵੀਂ, ਸਹਿਯਾਦ ਸਿੰਘ ਛੇਵੀਂ ਅਤੇ ਸੋਨੂੰ ਛੇਵੀਂ ਨੇ, ਸੈਕੰਡਰੀ ਵਰਗ ਵਿਚੋਂ ਕਰਨਵੀਰ ਸਿੰਘ ਦਸਵੀਂ, ਰਾਜਦੀਪ ਸਿੰਘ ਦਸਵੀਂ ਅਤੇ ਦਿਲਵਰ ਖ਼ਾਨ ਗਿਆਰ੍ਹਵੀਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂਆਂ ਨੂੰ ਸਕੂਲ ਮੁਖੀ ਰਾਜ ਕਮਲ ਅਤੇ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਰਨਜੀਤ ਕੌਰ, ਹਰਦੀਪ ਸਿੰਘ ਬੁਰਜ ਰਾਠੀ, ਗੁਰਜੀਤ ਕੌਰ, ਰਾਜਿੰਦਰ ਕੌਰ, ਅਮਿਤ ਕੁਮਾਰ ਸਿੰਗਲਾ, ਪ੍ਰਦੀਪ ਕੁਮਾਰ, ਪਿ੍ਯੰਕਾ ਰਾਣੀ, ਪੂਜਾ, ਕੁਲਵਿੰਦਰ ਸਿੰਘ, ਮਨਦੀਪ ਕੌਰ, ਮੇਲਾ ਸਿੰਘ ਹਾਜ਼ਰ ਸਨ |