14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬੋਹਾ 'ਚ ਬੱਸ ਅੱਡਾ ਅਤੇ ਸੜਕ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਪੁਲਿਸ ਸਰਗਰਮ <br/>

Ad Position 21
No active advertisement
ਬੱਸ ਅੱਡਾ ਬੋਹਾ ਵਿਖੇ ਭਾਰੀ ਆਵਾਜਾਈ ਦਾ ਦਿ੍ਸ਼ | ਤਸਵੀਰ : ਰਮੇਸ਼ ਤਾਂਗੜੀ <br/> 06-12-2025
ਬੋਹਾ, 5 ਦਸੰਬਰ (ਰਮੇਸ਼ ਤਾਂਗੜੀ)-ਹਰਿਆਣਾ ਰਾਜ ਦੀ ਹੱਦ ਪੈਂਦੇ ਕਸਬਾ ਬੋਹਾ ਸਥਿਤ ਦਿਨੋਂ ਦਿਨ ਵੱਧ ਰਹੀ ਆਵਾਜਾਈ ਨੂੰ ਠੱਲ੍ਹਣ ਅਤੇ ਬੱਸ ਅੱਡਾ ਮਾਰਕੀਟ ਸਥਿਤ ਸੜਕ ਦੇ ਦੋਵੇਂ ਪਾਸੇ ਕੁਝ ਲੋਕਾਂ ਵਲੋਂ ਲਗਾਏ ਸਬਜੀ ਦੇ ਅੱਡੇ, ਰੇਹੜੀਆਂ ਅਤੇ ਦੁਕਾਨਦਾਰਾਂ ਵਲੋਂ ਸੜਕ ਦੀ ਕੰਨੀ ਤੱਕ ਚਿਣ ਕੇ ਵੇਚੇ ਜਾਂਦੇ ਸਮਾਨ ਨਾਲ ਰੁਕੀ ਥਾਂ ਖਾਲੀ ਕਰਵਾਉਣ ਲਈ ਸਥਾਨਕ ਪੁਲਿਸ ਥਾਣਾ ਅਤੇ ਟਰੈਫਿਕ ਪੁਲਿਸ ਸੁਰੇਸ਼ ਕੁਮਾਰ ਸਿੰਘ ਵਲੋਂ ਪੂਰੀ ਸਰਗਰਮੀ ਨਾਲ ਕਾਰਵਾਈ ਆਰੰਭੀ ਗਈ ਹੈ | ਜਿਕਰਯੋਗ ਹੈ ਕਿ ਸੜਕ 'ਤੇ ਕਰੀਬ 3 ਕਿਲੋਮੀਟਰ ਖੇਤਰ 'ਚ ਦੁਕਾਨਾਂ ਅਤੇ ਇਨ੍ਹਾਂ ਦੁਕਾਨਾਂ ਅੱਗੇ ਲੱਗੀਆਂ ਰੇਹੜੀਆਂ ਤੇ ਸਬਜੀ ਆਦਿ ਦੇ ਅੱਡਿਆ ਕਾਰਨ ਆਵਾਜਾਈ ਦੇ ਲੰਘਣ ਲਈ ਕੋਈ ਥਾਂ ਨਹੀਂ ਬਚਦੀ ਸਗੋਂ ਰਤੀਆ ਤੇ ਬੁਢਲਾਡਾ ਜਾਣ-ਆਉਣ ਵਾਲੀਆਂ ਬੱਸਾਂ ਦੇ ਖੜ੍ਹਨ ਲਈ ਵੀ ਥਾਂ ਨਹੀਂ ਮਿਲਦੀ | ਇਸੇ ਤਰਾਂ ਬੱਸਾਂ ਦੇ ਖੜ੍ਹਨ ਲਈ ਕੋਈ ਪੱਕੀ ਥਾਂ ਨਹੀਂ ਹੈ | ਬੱਸ ਅੱਡਾ ਖੇਤਰ 'ਚ ਜਦੋਂ ਕੋਈ ਰੇਹੜੀ ਅਤੇ ਪ੍ਰਾਈਵੇਟ ਵਾਹਨ ਖੜ੍ਹਾ ਹੁੰਦਾ ਹੈ ਤਾਂ ਬੱਸਾਂ ਵਾਲੇ ਇੱਧਰ-ਉਧਰ ਸੜਕ 'ਤੇ ਬੱਸਾਂ ਰੋਕਦੇ ਹਨ | ਜਿਸ ਨਾਲ ਸਵਾਰੀਆਂ 'ਚ ਖਲਬਲੀ ਮੱਚ ਜਾਂਦੀ ਹੈ ਅਤੇ ਅÏਰਤਾਂ, ਬੱਚੇ, ਵਿਦਿਆਰਥੀ ਬੱਸ ਚੜ੍ਹਨ ਤੋਂ ਵਾਂਝੇ ਰਹਿ ਜਾਂਦੇ ਹਨ | ਬੱਸਾਂ ਦੇ ਪੱਕੇ ਟਾਈਮ ਨਾ ਹੋਣ ਕਾਰਨ ਸਵਾਰੀਆਂ ਦੋ-ਦੋ ਘੰਟੇ ਤੱਕ ਬੱਸਾਂ ਦੀ ਉਡੀਕ 'ਚ ਖੜ੍ਹੀਆਂ ਰਹਿੰਦੀਆਂ ਹਨ | ਦੱਸਣਯੋਗ ਹੈ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਅਤੇ ਅੱਡੇ ਲਾਉਣ ਵਾਲਿਆਂ ਤੋਂ ਪ੍ਰਤੀ ਮਹੀਨਾ ਮੋਟਾ ਕਿਰਾਇਆ ਵਸੂਲਦੇ ਹਨ | ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਸਾਲ ਦਾ ਹਜਾਰਾਂ ਰੁਪਏ ਕਿਰਾਇਆ ਭਰਦੇ ਹਨ, ਜਿਸ ਨਾਲ ਉਨ੍ਹਾਂ ਦੇ ਗਾਹਕ ਵੀ ਰੁਕਦੇ ਹਨ | ਦੂਜੇ ਪਾਸੇ ਸੜਕ ਤੋਂ ਅੰਤਰਰਾਜ ਆਵਾਜਾਈ 'ਚ ਟਰੱਕ, ਬੱਸਾਂ ਕਾਰਾਂ ਅਤੇ ਹੋਰ ਆਵਾਜਾਈ ਸਾਰਾ ਦਿਨ ਲੰਘਦੀ ਹੈ | ਕਈ ਵਾਰ ਤਾਂ 2-2 ਘੰਟੇ ਤੱਕ ਜਾਮ ਲੱਗ ਜਾਂਦਾ ਹੈ | ਬੱਸ ਅੱਡੇ ਸਥਿਤ ਪੁਲਿਸ ਨਾਕਾ ਵੀ ਨਹੀਂ ਹੈ, ਜਿਸ ਕਾਰਨ ਆਵਾਜਾਈ ਬੇਕਾਬੂ ਹੋ ਕੇ ਚੱਲਦੀ ਹੈ | ਹੁਣ ਜਿਲ੍ਹਾ ਟਰੈਫਿਕ ਪੁਲਿਸ ਦੇ ਇੰਸ. ਸੁਰੇਸ਼ ਕੁਮਾਰ ਸਿੰਘ ਵਲੋਂ ਆਪਣੀ ਗੱਡੀ 'ਤੇ ਗਸ਼ਤ ਕਰ ਕੇ ਸਪੀਕਰ ਨਾਲ ਵਾਰ-ਵਾਰ ਅਨਾਊਾਸਮੈਂਟ ਕਰ ਕੇ ਆਵਾਜਾਈ ਨੂੰ ਕਾਬੂ 'ਚ ਰੱਖਿਆ ਜਾਣ ਲੱਗਾ ਹੈ | ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ | ਵਪਾਰ ਮੰਡਲ ਦੇ ਆਗੂ ਸੁਰਿੰਦਰ ਮੰਗਲਾ, ਜਗਸੀਰ ਸਿੰਘ ਐੱਮ.ਸੀ ਨੇ ਮੰਗ ਕੀਤੀ ਹੈ ਕਿ ਬੋਹਾ 'ਚ ਆਵਾਜਾਈ 'ਤੇ ਲਗਾਤਾਰ ਕਾਬੂ ਪਾਇਆ ਜਾਵੇ ਅਤੇ ਬੱਸ ਅੱਡੇ ਨਜ਼ਦੀਕ ਪੁਲਿਸ ਨਾਕਾ ਲਗਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬੋਹਾ 'ਚ ਫੈਲੀ ਗੰਦਗੀ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ <br/> ਅਗਲੀ ਖ਼ਬਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ-ਘਰਾਂਗਣਾ <br/>
Ad Position 24