14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬੋਹਾ 'ਚ ਫੈਲੀ ਗੰਦਗੀ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 06-12-2025
ਬੋਹਾ, 5 ਦਸੰਬਰ (ਰਮੇਸ਼ ਤਾਂਗੜੀ)-ਕਸਬਾ ਬੋਹਾ 'ਚ ਲੋਕਾਂ ਵਲੋਂ ਘਰਾਂ ਦਾ ਕੂੜਾ ਵਧੇਰੇ ਕਰਕੇ ਗਲੀਆਂ, ਸੜਕਾਂ, ਨਾਲਿਆਂ ਅਤੇ ਖਾਲੀ ਥਾਵਾਂ 'ਚ ਸੁੱਟਿਆ ਜਾ ਰਿਹਾ ਹੈ | ਭਾਵੇਂ ਨਗਰ ਪੰਚਾਇਤ ਦੇ ਕੁਝ ਮਿਹਨਤੀ ਸਫਾਈ ਕਾਮੇ ਹਰ ਰੋਜ ਆਪਣੀ ਗੱਡੀ ਲੈ ਕੇ ਕਈ ਵਾਰਡਾਂ 'ਚੋਂ ਇਸਨੂੰ ਇੱਕਠਾ ਕਰ ਕੇ ਕੂੜਾ ਡੰਪਾਂ 'ਚ ਸੁੱਟਦੇ ਹਨ | ਪਰ ਵਧੇਰੇ ਲੋਕ ਇਨ•ਾਂ ਕੂੜਾ ਗੱਡੀਆਂ ਦੀ ਉਡੀਕ ਨਹੀਂ ਕਰਦੇ ਅਤੇ ਨਾ ਹੀ ਨਗਰ ਪੰਚਾਇਤ ਦਾ ਕੋਈ ਜਾਬਤਾ ਉਨ•ਾਂ 'ਤੇ ਲਾਗੂ ਹੁੰਦਾ ਹੈ | ਸਬਜੀ ਤੇ ਹੋਰ ਸਮਾਨ ਵਾਲੇ ਪਲਾਸਟਿਕ ਲਿਫਾਫੇ, ਬੋਤਲਾਂ ਅਤੇ ਡਿਸਪੋਜ਼ਲ ਭਾਂਡੇ ਆਦਿ ਵਸਤਾਂ ਵੀ ਨਾਲਿਆਂ 'ਚ ਰੋੜ ਦਿੰਦੇ ਹਨ, ਜੋ ਮਿੰਨੀ ਚੈਂਬਰਾਂ 'ਚ ਫਸ ਜਾਂਦੇ ਹਨ ਤੇ ਚੈਂਬਰ ਬੰਦ ਹੋਣ ਕਾਰਨ ਗੰਦਾ ਪਾਣੀ ਗਲੀਆਂ 'ਚ ਫੈਲ ਜਾਂਦਾ ਹੈ | ਵਾਰਡ ਨੰਬਰ 11 'ਚ ਦੋ ਚੈਂਬਰਾਂ ਕੋਲ ਜਮੀਨਦੋਜ ਪਾਈਪਾਂ ਲੀਕ ਹੋਣ ਕਰਕੇ ਸੀਵਰੇਜ਼ ਦਾ ਪਾਣੀ ਪੀਣ ਵਾਲੇ ਪਾਣੀ 'ਚ ਰਲ ਜਾਂਦਾ ਹੈ, ਜਿਸ ਨਾਲ ਇਲਾਕੇ 'ਚ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ | ਵਧੇਰੀ ਵਸੋਂ ਨੇ ਜਲ ਘਰਾਂ ਦਾ ਪਾਣੀ ਵਰਤਣਾ ਬੰਦ ਕਰ ਦਿੱਤਾ ਹੈ | ਲੋਕਾਂ ਦਾ ਕਹਿਣਾ ਹੈ ਕਿ ਮੰਡੀ 'ਚ ਕੂੜਾ ਡੰਪਾਂ ਦਾ ਕੰਟਰੋਲ ਨਾ ਹੋਣ ਕਾਰਨ ਲੋਕ ਵੇਲੇ ਕੁਵੇਲੇ ਕੂੜੇ ਦੇ ਝੋਲੇ ਭਰ ਕੇ ਇੱਧਰ-ਉੱਧਰ ਸੁੱਟ ਜਾਂਦੇ ਹਨ | ਮਿੰਨੀ ਚੈਂਬਰਾਂ 'ਚੋਂ ਕੱਢਿਆ ਕੂੜਾ ਵੀ ਚੁੱਕਿਆ ਨਹੀਂ ਜਾਂਦਾ | ਇਸ ਸਬੰਧ 'ਚ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਤੇ ਉਹ ਇੱਕ ਵਾਰ ਮੌਕਾ ਵੇਖ ਕੇ ਮੁੜ ਨਹੀਂ ਆਏ | ਹੁਣ ਲੋਕਾਂ 'ਚ ਰੋਸ ਵੱਧਦਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ 8 ਦੀ ਮਾਨਸਾ ਮਗਨਰੇਗਾ ਮਜ਼ਦੂਰ ਹੱਲਾ ਬੋਲ ਰੈਲੀ ਦੀ ਕਾਮਯਾਬੀ ਲਈ ਪਿੰਡਾਂ 'ਚ ਮੀਟਿੰਗਾਂ <br/> ਅਗਲੀ ਖ਼ਬਰ ਬੋਹਾ 'ਚ ਬੱਸ ਅੱਡਾ ਅਤੇ ਸੜਕ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਪੁਲਿਸ ਸਰਗਰਮ <br/>
Ad Position 24