09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਾਂਗਰਸੀ ਉਮੀਦਵਾਰ ਰਸ਼ਪਾਲ ਕੌਰ ਧਾਲੀਵਾਲ ਦੇ ਹੱਕ ਵਿਚ ਕੀਤੀਆਂ ਨੁੱਕੜ ਮੀਟਿੰਗਾਂ <br/>

Ad Position 21
No active advertisement
ਅਜੀਤ ਡੈਸਕ 07-12-2025
ਭਦੌੜ, 6 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ਹਿਣਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਉਮੀਦਵਾਰ ਰਸ਼ਪਾਲ ਕੌਰ ਧਾਲੀਵਾਲ ਦੇ ਹੱਕ ਵਿਚ ਉਨ੍ਹਾਂ ਦੇ ਪਤੀ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਕਾਂਗਰਸ ਵਲੋਂ ਪੱਤੀ ਬੀਰ ਸਿੰਘ ਅਤੇ ਹੋਰ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਤਾਏ ਲੋਕ ਅੱਜ ਕਾਂਗਰਸ ਪਾਰਟੀ ਨਾਲ ਜੁੜ ਕੇ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਸਾਥ ਦੇਣ ਦਾ ਵਾਅਦਾ ਕਰ ਰਹੇ ਹਨ ਕਿਉਂਕਿ ਇਸ ਸਰਕਾਰ ਤੋਂ ਲੋਕ ਬਿਹਤਰ ਸਹੂਲਤਾਂ ਦੀ ਆਸ ਮੁਕਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਅੰਦਰ ਕਾਂਗਰਸ ਪਾਰਟੀ ਦੀਆਂ ਨੁੱਕੜ ਮੀਟਿੰਗਾਂ ਅੰਦਰ ਲੋਕਾਂ ਦੇ ਵੱਡੇ ਇਕੱਠ ਦਿਖਾਈ ਦੇਣਗੇ | ਇਸ ਸਮੇਂ ਕਾਂਗਰਸੀ ਆਗੂ ਜਗਦੇਵ ਸਿੰਘ ਸੰਘੇੜਾ, ਤਾਰੀ ਸਿੰਘ ਮਾਛੀਕੇ, ਜਗਰਾਜ ਸਿੰਘ ਭਦੌੜ, ਸਰਪੰਚ ਬੂਟਾ ਸਿੰਘ, ਦਰਸ਼ਨ ਸਿੰਘ ਮੱਝੂਕੇ, ਸੁਰਜੀਤ ਸਿੰਘ ਪੱਪੂ, ਸ਼ਿਵ ਚਰਨ ਸਿੰਘ ਮੱਝੂਕੇ, ਰੌਸ਼ਨ ਲਾਲ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿੜ੍ਹਬਾ ਬਲਾਕ ਲਈ 41 ਉਮੀਦਵਾਰ ਚੋਣ ਮੈਦਾਨ 'ਚ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ <br/>
Ad Position 24