09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦਿੜ੍ਹਬਾ ਬਲਾਕ ਲਈ 41 ਉਮੀਦਵਾਰ ਚੋਣ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 07-12-2025
ਦਿੜ੍ਹਬਾ ਮੰਡੀ, 6 ਦਸੰਬਰ (ਹਰਬੰਸ ਸਿੰਘ ਛਾਜਲੀ) - ਬਲਾਕ ਸੰਮਤੀ ਦਿੜ੍ਹਬਾ ਦੇ 18 ਜ਼ੋਨਾਂ ਲਈ ਦਾਖਲ ਨਾਮਜ਼ਦਗੀਆਂ ਵਿਚੋਂ 5 ਵਾਪਸ ਅਤੇ 3 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹਿਣ ਕਰ ਕੇ 41 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਚੋਣ ਅਫਸਰ-ਕਮ-ਐਸ.ਡੀ.ਐਮ. ਦਿੜ੍ਹਬਾ ਸ੍ਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਲਾਕ ਦਿੜ੍ਹਬਾ ਵਿਚੋਂ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ | ਤਿੰਨ ਦੋਨਾਂ ਤੇ ਇੱਕ ਇੱਕ ਉਮੀਦਵਾਰ ਹੈ | ਜੋਨ ਕੜਿਆਲ ਤੋਂ ਜੱਸਾ ਸਿੰਘ, ਜੋਨ ਤਰੰਜੀ ਖੇੜਾ ਤੋਂ ਗੁਰਲਵਦੀਪ ਸਿੰਘ, ਬਲਜੀਤ ਸਿੰਘ, ਜੋਨ ਕਾਹਨਗੜ੍ਹ ਤੋਂ ਲਖਬੀਰ ਕੌਰ ਅਤੇ ਜੋਨ ਖਨਾਲ ਕਲਾ ਤੋਂ ਪਰਵਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ | ਜਦ ਕਿ ਜੋਨ ਤੂਰਬੰਜਾਰਾ ਤੋਂ ਉਮੀਦਵਾਰ ਜਗਜੀਤ ਸਿੰਘ, ਉਮੀਦਵਾਰ ਜਗਸੀਰ ਸਿੰਘ ਅਤੇ ਉਮੀਦਵਾਰ ਕੁਲਵਿੰਦਰ ਸਿੰਘ ਸਾਰੇ ਆਮ ਆਦਮੀ ਪਾਰਟੀ ਬਿਨ੍ਹਾਂ ਮੁਕਾਬਲਾ ਚੋਣ ਜੇਤੂ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਬੁਢਲਾਡਾ ਵਿਖੇ ਇੰਟਰ-ਹਾਊਸ ਡਾਂਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਰਸ਼ਪਾਲ ਕੌਰ ਧਾਲੀਵਾਲ ਦੇ ਹੱਕ ਵਿਚ ਕੀਤੀਆਂ ਨੁੱਕੜ ਮੀਟਿੰਗਾਂ <br/>
Ad Position 24