11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੀਵਰੇਜ ਦੇ ਨਾਕਸ ਪ੍ਰਬੰਧਾਂ ਤੋਂ ਮਾਨਸਾ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025

ਮਾਨਸਾ, 7 ਦਸੰਬਰ (ਰਾਵਿੰਦਰ ਸਿੰਘ ਰਵੀ)-ਮਾਨਸਾ ਸ਼ਹਿਰ 'ਚ ਸੀਵਰੇਜ ਦੇ ਨਾਕਸ ਪ੍ਰਬੰਧਾਂ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ | ਕੋਈ ਵੀ ਗਲੀ ਮੁਹੱਲਾ ਅਜਿਹਾ ਨਹੀਂ ਜਿੱਥੇ ਸੀਵਰੇਜ ਵਿਵਸਥਾ ਦਰੁਸਤ ਹੋਵੇ | ਕਈ ਥਾਵਾਂ 'ਤੇ ਮਹੀਨਿਆਬੰਧੀ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਫੈਲਿਆ ਪਿਆ ਹੈ ਅਤੇ ਸੜ੍ਹਾਂਦ ਦੂਰ-ਦੂਰ ਤੱਕ ਮਾਰਦੀ ਹੈ | ਵੀਰ ਨਗਰ ਮੁਹੱਲਾ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਕਿਉਂਕਿ ਨਿਕਾਸੀ ਨਾ ਹੋਣ ਕਰ ਕੇ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਹੈ | ਸਫ਼ਾਈ ਨਾ ਹੋਣ ਕਾਰਨ ਨਾਲੀਆਂ ਵੀ ਗੰਦਗੀ ਨਾਲ ਭਰੀਆਂ ਪਈਆਂ ਹਨ | ਪੈਦਲ ਲੰਘਣ ਵਾਲਿਆਂ ਨੂੰ ਨੱਕ 'ਤੇ ਰੁਮਾਲ ਰੱਖ ਕੇ ਲੰਘਣਾ ਪੈਂਦਾ ਹੈ | ਸਕੂਲੀ ਬੱਚਿਆਂ ਅਤੇ ਖ਼ਾਸਕਰ ਬਜ਼ੁਰਗਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁਹੱਲਾ ਵਾਸੀਆਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਪਰਨਾਲਾ ਜਿਉਂ ਦਾ ਤਿਉਂ ਹੈ | ਉਨ੍ਹਾਂ ਕਿਹਾ ਕਿ ਗੰਦਗੀ ਨਾਲ ਮੱਛਰਾਂ ਦੀ ਬਹੁਤਾਤ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕਈ ਲੋਕ ਬਿਮਾਰੀਆਂ ਤੋਂ ਪੀੜਤ ਵੀ ਹਨ | ਇਹੀ ਹਾਲ ਸ਼ਹਿਰ ਦੇ ਹੋਰ ਵਾਰਡਾਂ ਦਾ ਵੀ ਹੈ, ਜਿੱਥੇ ਸੀਵਰੇਜ ਦੇ ਮੰਦੜੇ ਪ੍ਰਬੰਧਾਂ ਕਰ ਕੇ ਲੋਕ ਦੁਖੀ ਹਨ | ਦੱਸ ਦਈਏ ਕਿ ਸਥਾਨਕ ਸ਼ਹਿਰ ਦੀ ਵੀ.ਵੀ.ਆਈ.ਪੀ ਰੋਡ ਵਜੋਂ ਜਾਣੀ ਜਾਂਦੀ ਕਚਹਿਰੀ ਰੋਡ ਬਣਾਉਣ ਲਈ ਠੇਕੇਦਾਰ ਵਲੋਂ ਦੋਵੇਂ ਪਾਸੇ ਕੰਧ ਕੱਢ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰ ਕੇ ਲੋਕਾਂ ਨੂੰ ਬਦਲਵੇਂ ਰਸਤੇ ਰਾਹੀ ਇੱਧਰ ਆਉਣਾ ਜਾਣਾ ਪੈਂਦਾ ਹੈ | ਦੂਜੇ ਰਸਤਿਆਂ 'ਚ ਵੀ ਸੀਵਰੇਜ ਦਾ ਪਾਣੀ ਭਰਿਆ ਹੋਣ ਕਾਰਨ ਰਾਹਗੀਰ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਹਨ | ਜ਼ਿਕਰਯੋਗ ਹੈ ਕਿ ਇੱਧਰੋਂ ਮੁੱਖ ਰਸਤੇ ਨੂੰ ਜੋੜਨ ਵਾਲੀ ਐਡਵੋਕੇਟ ਗੁਰਪ੍ਰੀਤ ਸਿੰਘ ਵਾਲੀ ਗਲੀ ਹੀ ਹੈ ਜਿਸ ਤੇ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ | ਭਰਤ ਪਾ ਕੇ ਗਲੀ ਦਾ ਪੱਧਰ ਵੀ ਉੱਚਾ ਕੀਤਾ ਹੋਇਆ ਹੈ ਜਿਸ ਕਰ ਕੇ ਰਾਹਗੀਰਾਂ ਨੂੰ ਲੰਘਣਾ ਅÏਖਾ ਹੋਇਆ ਪਿਆ ਹੈ | ਇੱਕ ਤਰਾਂ ਨਾਲ ਇਹ ਗਲੀ ਬੰਦ ਹੀ ਹੈ | ਮਾਨਸਾ ਖ਼ੁਰਦ ਨੂੰ ਜਾਣ ਵਾਲੇ ਲੋਕ ਅਤੇ ਬੁਢਲਾਡਾ ਰੂਟ ਨੂੰ ਜਾਂਦੀਆਂ ਬੱਸਾਂ ਵੀ ਇੱਧਰੋਂ ਹੀ ਲੰਘਦੀਆਂ ਹਨ ਅਤੇ ਸਾਰਾ ਦਿਨ ਭੀੜ ਭੜਕਾ ਬਣਿਆ ਰਹਿੰਦਾ ਹੈ | ਕਈ ਵਾਰ ਤਾਂ ਸਥਿਤੀ ਜਾਮ ਵਾਲੀ ਹੋ ਜਾਂਦੀ ਹੈ | ਸੈਂਟ ਜੇਵੀਅਰ ਸਕੂਲ ਵੀ ਇੱਧਰ ਹੋਣ ਕਰ ਕੇ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਵੈਨਾਂ ਆਦਿ ਦਾ ਵੀ ਤਾਂਤਾ ਲੱਗਿਆ ਰਹਿੰਦਾ ਹੈ | ਸ਼ਹਿਰੀਆਂ ਨੇ ਮੰਗ ਕੀਤੀ ਹੈ ਕਿ ਸੀਵਰੇਜ ਦਾ ਪੱਕਾ ਹੱਲ ਹੋਣ ਤੱਕ ਗਲੀਆਂ 'ਚ ਫੈਲੇ ਗੰਦੇ ਪਾਣੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕ ਬਿਮਾਰੀ ਤੋਂ ਬਚ ਸਕਣ |

Ad Position 22
No active advertisement
ਪਿਛਲੀ ਖ਼ਬਰ ਕੌਮੀ ਲੋਕ ਅਦਾਲਤ 13 ਨੂੰ ਅਗਲੀ ਖ਼ਬਰ ਮਨਜੀਤ ਕੌਰ ਭਗਤਪੁਰਾ ਦੇ ਹੱਕ ਵਿਚ ਪਿੰਡਾਂ ਵਿਚ ਚੋਣ ਪ੍ਰਚਾਰ ਤੇਜ਼ <br/>
Ad Position 24