11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਐਮ.ਆਰ.ਐਫ. ਸੈਂਟਰ ਬੁਢਲਾਡਾ ਦਾ ਨਿਰੀਖਣ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025

ਬੁਢਲਾਡਾ, 7 ਦਸੰਬਰ (ਰਾਹੀ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮਾਨਸਾ ਦੀ ਟੀਮ ਵਲੋਂ ਐੱਸ.ਡੀ.ਓ ਹਰਮਨਦੀਪ ਸਿੰਘ ਦੀ ਅਗਵਾਈ ਹੇਠ ਐਮ.ਆਰ.ਐਫ. ਸੈਂਟਰ ਬੁਢਲਾਡਾ ਦਾ ਨਿਰੀਖਣ ਕੀਤਾ ਗਿਆ ਅਤੇ ਸਫ਼ਾਈ ਸੇਵਕਾਂ ਨੂੰ ਕੂੜੇ ਦੇ ਪ੍ਰਬੰਧਨ ਅਤੇ ਠੋਸ-ਕੂੜੇ ਨੂੰ ਸਾੜਨ ਨਾਲ ਸਿਹਤ ਅਤੇ ਵਾਤਾਵਰਨ ਉੱਪਰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ | ਸਫ਼ਾਈ ਕਾਮਿਆਂ ਨੂੰ ਗਲਣਯੋਗ ਅਤੇ ਨਾ ਗਲਣਯੋਗ ਕੂੜੇ ਅਤੇ ਨਵਿਆਉਣ ਯੋਗ ਰਹਿੰਦ-ਖੂੰਹਦ ਨੂੰ ਵੱਖ ਕਰਨ ਦੇ ਸਹੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਨੂੰ ਸਾੜਨ ਨਾਲ ਜਿੱਥੇ ਹਵਾ ਪ੍ਰਦੂਸ਼ਣ ਅਤੇ ਵਾਤਾਵਰਨ ਗੰਧਲਾ ਹੁੰਦਾ ਹੈ ਉੱਥੇ ਸਿਹਤ ਉੱਪਰ ਮਾਰੂ ਪ੍ਰਭਾਵ ਜਿਵੇਂ ਸਾਹ ਤੇ ਛਾਤੀ ਦੇ ਰੋਗਾਂ 'ਚ ਵਾਧਾ ਹੁੰਦਾ ਹੈ | ਟੀਮ ਨੇ ਕਾਮਿਆਂ ਨੂੰ ਵਾਤਾਵਰਨ ਤੇ ਆਲ਼ੇ ਦੁਆਲੇ ਦੀ ਸਫ਼ਾਈ ਰੱਖਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਰੀਰ ਦਾਨੀ ਪਰਮਜੀਤ ਕੌਰ ਦੇ ਪਰਿਵਾਰ ਦਾ ਸਨਮਾਨ <br/> ਅਗਲੀ ਖ਼ਬਰ ਭੰਮੇਂ ਕਲਾਂ ਦਾ ਕਿ੍ਕਟ ਕੱਪ 10 ਤੋਂ
Ad Position 24