11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਐੱਸ. ਆਈ. ਟੀ ਅੱਗੇ ਨਹੀਂ ਪੇਸ ਹੋਏ ਸੁਖਬੀਰ ਬਾਦਲ, ਮੰਗੇ ਲਿਖਤੀ ਸਵਾਲ

ਚੰਡੀਗੜ੍ਹ, 11 ਸਤੰਬਰ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐੱਸ. ਆਈ. ਟੀ ਅੱਗੇ ਪੇਸ਼ ਹੋਣ ਨੂੰ ਲੈ ਕੇ ਸਸਪੈਂਸ ਬਰਕਰਾਰ ਸੀ ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਚੰਡੀਗੜ੍ਹ, 11 ਸਤੰਬਰ -  ਸ਼੍ਰੋਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੇ ਸਾਹਮਣੇ ਪੇਸ਼ ਨਹੀਂ ਹੋਏ; ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਜਾਂਚ ਵਿੱਚ ਸ਼ਾਮਲ ਹੋਣ ਲਈ ਹੋਰ ਸਮਾਂ ਮੰਗਿਆ। ਚੰਡੀਗੜ੍ਹ ਸਥਿਤ ਪੰਜਾਬ ਆਫਿਸਰਜ਼ ਇੰਸਟੀਟਿਊਟ ਵਿਚ ਅੱਜ ਸਵੇਰੇ 11 ਵਜੇ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ। ਨਿਰਧਾਰਤ ਸਮਾਂ ਲੰਘਣ ਦੇ ਬਾਵਜੂਦ ਸੁਖਬੀਰ ਬਾਦਲ ਅਜੇ ਤੱਕ ਐਸ.ਆਈ.ਟੀ ਦੇ ਸਾਹਮਣੇ ਨਹੀਂ ਪਹੁੰਚੇ। ਹਾਲਾਂਕਿ, ਉਨ੍ਹਾਂ ਦੇ ਵਕੀਲ ਮੌਕੇ 'ਤੇ ਮੌਜੂਦ ਦੱਸੇ ਜਾ ਰਹੇ ਹਨ। ਸੁਖਬੀਰ ਸਿੰਘ ਬਾਦਲ ਐੱਸ. ਆਈ. ਟੀ ਤੋਂ ਉਹ ਸਵਾਲ ਲਿਖਤੀ ਰੂਪ ਵਿਚ ਮੰਗੇ ਹਨ ਜੋ ਉਨ੍ਹਾਂ ਤੋਂ ਐੱਸ. ਟੀ. ਆਈ ਪੁੱਛਣ ਵਾਲੀ ਹੈ.

ਜ਼ਿਕਰਯੋਗ ਹੈ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਐਸ.ਆਈ.ਟੀ. ਸਾਹਮਣੇ ਪੇਸ਼ ਹੋਣਾ ਸੀ ਪਰ ਮੈਡੀਕਲ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਹ ਐੱਸ.ਆਈ.ਟੀ. ਸਾਹਮਣਟੇ ਪੇਸ਼ ਨਹੀਂ ਹੋਏ।ਸ਼੍ਰੋਮਣੀ ਅਕਾਲੀ ਦਲ ਅਨੁਸਾਰ ਸੁਖਬੀਰ ਸਿੰਘ ਬਾਦਲ 30 ਸਤੰਬਰ ਤੱਕ ਬਿਜ਼ੀ ਹਨ ਤੇ 30 ਸਤੰਬਰ ਤੋਂ ਬਾਅਦ ਪੇਸ਼ ਹੋ ਸਕਦੇ ਹਨ। ਪੰਜਾਬ ਆਫ਼ਿਸ ਇੰਸਟੀਚਿਊਟ ਬੁਲਾਇਆ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਐਸ.ਆਈ.ਟੀ. ਦਾ ਸੰਮਨ ਅਤੇ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਹੈ।

 

 

Ad Position 22
No active advertisement
ਪਿਛਲੀ ਖ਼ਬਰ ਜਲੰਧਰ ’ਚ ਡੀ.ਸੀ. ਦਫ਼ਤਰ ਦੇ ਬਾਹਰ ਕਾਂਗਰਸ ਦਾ ਭਾਰੀ ਪ੍ਰਦਰਸ਼ਨ; ਵਰਕਰਾਂ ਨੇ ਗੇਟ ਟੱਪਣ ਦੀ ਕੀਤੀ ਕੋਸ਼ਿਸ਼ ਅਗਲੀ ਖ਼ਬਰ ਸੀਟੀ ਯੂਨੀਵਰਸਿਟੀ ਦੀ ਸ਼ਾਂਭਵੀ ਨੇ ਈਸਟ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ 2026 ’ਚ ਜਿੱਤਿਆ ਸੋਨ ਤਗ਼ਮਾ
Ad Position 24