29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਮਾਨਸਾ ਜ਼ਿਲੇ੍ਹ ਦੇ ਪੰਚਾਇਤ ਸੰਮਤੀ ਜ਼ੋਨਾਂ 'ਚ ਆਪ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਬਾਜ਼ੀ ਮਾਰੀ <br/>

Ad Position 21
No active advertisement
ਅਜੀਤ ਡੈਸਕ 18-12-2025

ਮਾਨਸਾ, 17 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ, ਰਾਵਿੰਦਰ ਸਿੰਘ ਰਵੀ)- ਮਾਨਸਾ ਜ਼ਿਲੇ੍ਹ ਦੀਆਂ 4 ਪੰਚਾਇਤ ਸੰਮਤੀਆਂ ਦੇ ਚੋਣ ਨਤੀਜਿਆਂ 'ਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਨਾਲ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਵੀ ਬਾਜ਼ੀ ਮਾਰੀ ਹੈ | ਕਾਂਗਰਸ ਦੇ ਹਿੱਸੇ ਅੱਧੀ ਦਰਜਨ ਤੋਂ ਘੱਟ ਜ਼ੋਨ ਆਏ ਹਨ ਜਦਕਿ ਭਾਜਪਾ ਨੂੰ 1 ਜ਼ੋਨ 'ਤੇ ਹੀ ਜਿੱਤ ਪ੍ਰਾਪਤ ਹੋਈ ਹੈ | ਕੁਝ ਆਜ਼ਾਦ ਉਮੀਦਵਾਰ ਵੀ ਸੰਮਤੀ ਮੈਂਬਰ ਬਣੇ ਹਨ | ਕਾਬਲੇ-ਗ਼ੌਰ ਰਹੇ ਕਿ ਜ਼ਿਲੇ੍ਹ 'ਚ ਕੁੱਲ 86 ਸੰਮਤੀ ਜ਼ੋਨ ਸਨ ਅਤੇ 5 'ਤੇ ਬਿਨਾਂ ਮੁਕਾਬਲੇ ਜਿੱਤਣ ਕਰ ਕੇ 14 ਦਸੰਬਰ ਨੂੰ 81 ਜ਼ੋਨਾਂ 'ਤੇ ਵੋਟਿੰਗ ਹੋਈ ਸੀ | ਦੇਰ ਰਾਤ ਹਾਸਲ ਹੋਏ ਨਤੀਜਿਆਂ ਅਨੁਸਾਰ ਮਾਨਸਾ ਪੰਚਾਇਤ ਸੰਮਤੀ ਦੇ ਬੁਰਜ ਢਿੱਲਵਾਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸਰਬਜੀਤ ਕੌਰ ਨੇ 1126 ਵੋਟਾਂ ਲੈ ਕੇ ਕਾਂਗਰਸ ਦੀ ਸੁਖਪ੍ਰੀਤ ਕੌਰ ਨੂੰ 165 ਵੋਟਾਂ ਦੇ ਫ਼ਰਕ ਨਾਲ ਹਰਾਇਆ | 'ਆਪ' ਦੀ ਕਰਮਜੀਤ ਕੌਰ ਨੂੰ 592 ਵੋਟਾਂ ਮਿਲੀਆਂ | ਬੁਰਜ ਰਾਠੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸੁਖਜੀਤ ਸਿੰਘ ਨੇ 'ਆਪ' ਦੇ ਜਰਨੈਲ ਸਿੰਘ ਨੂੰ 439 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਜਦਕਿ ਕਾਂਗਰਸ ਦੇ ਸੰਤੋਖ ਸਿੰਘ ਨੂੰ 475 ਵੋਟਾਂ ਮਿਲੀਆਂ | ਕੋਟਲੀ ਕਲਾਂ ਜ਼ੋਨ ਤੋਂ ਆਪ ਦੇ ਜਗਜੀਤ ਸਿੰਘ ਨੇ 1266 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਨੇਕ ਸਿੰਘ ਨੂੰ 429 ਵੋਟਾਂ ਦੇ ਫ਼ਰਕ ਨਾਲ ਹਰਾਇਆ | ਕਾਂਗਰਸ ਦੇ ਗੁਰਵਿੰਦਰ ਸਿੰਘ ਨੂੰ 343 ਵੋਟਾਂ ਮਿਲੀਆਂ | ਤਾਮਕੋਟ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਜਗਮੇਲ ਕੌਰ ਨੇ 1170 ਵੋਟਾਂ ਹਾਸਲ ਕਰ ਕੇ ਆਪ ਦੀ ਰੇਖਾ ਰਾਣੀ ਨੂੰ 199 ਵੋਟਾਂ 'ਤੇ ਪਛਾੜਿਆ | ਕਾਂਗਰਸ ਦੀ ਜਸਵੀਰ ਕੌਰ ਨੂੰ 824 ਵੋਟਾਂ ਮਿਲੀਆਂ | ਖਿਆਲਾ ਕਲਾਂ ਜ਼ੋਨ ਤੋਂ ਆਪ ਦੇ ਸਵਰਨ ਸਿੰਘ ਨੇ 1273 ਵੋਟਾਂ ਹਾਸਲ ਕਰ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਰੁਪਿੰਦਰ ਸਿੰਘ ਨੂੰ 421 ਵੋਟਾਂ ਦੇ ਫ਼ਰਕ ਨਾਲ ਹਰਾਇਆ | ਦਲੇਲ ਸਿੰਘ ਵਾਲਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਬਲਜੀਤ ਕੌਰ ਨੇ 1209 ਵੋਟਾਂ ਲੈ ਕੇ ਆਪ ਦੀ ਜਸਪਾਲ ਕੌਰ ਨੂੰ 259 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ | ਕਾਂਗਰਸ ਦੀ ਅੱਕੀ ਕੌਰ ਨੂੰ 475 ਵੋਟਾਂ ਮਿਲੀਆਂ | ਚਕੇਰੀਆਂ ਜ਼ੋਨ ਤੋਂ ਆਜ਼ਾਦ ਉਮੀਦਵਾਰ ਰਸ਼ਵਿੰਦਰ ਸਿੰਘ ਨੇ 1515 ਵੋਟਾਂ ਪ੍ਰਾਪਤ ਕਰ ਕੇ ਆਪ ਦੇ ਗੁਰਮੀਤ ਸਿੰਘ ਨੂੰ 603 ਵੋਟਾਂ ਦੇ ਫ਼ਰਕ ਨਾਲ ਪਛਾੜਿਆ | ਭਾਜਪਾ ਦੇ ਗੁਰਜੀਤ ਸਿੰਘ ਨੂੰ 198 ਵੋਟਾਂ ਮਿਲੀਆਂ | ਹੀਰੋਂ ਕਲਾਂ ਜ਼ੋਨ ਤੋਂ ਅਕਾਲੀ ਦਲ ਦੀ ਮਨਦੀਪ ਕੌਰ 247 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ | ਮਾਨਬੀਬੜੀਆਂ ਜ਼ੋਨ ਤੋਂ ਆਪ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ, ਹੋਡਲਾ ਕਲਾਂ ਤੋਂ ਅਕਾਲੀ ਦਲ ਦੀ ਜਤਿੰਦਰ ਕੌਰ ਜੇਤੂ ਰਹੇ | ਠੂਠਿਆਂਵਾਲੀ ਜ਼ੋਨ ਤੋਂ ਗਗਨਦੀਪ ਸਿੰਘ ਮਾਨਸ਼ਾਹੀਆ ਨੇ ਬਾਜ਼ੀ ਮਾਰੀ | ਫਫੜੇ ਭਾਈਕੇ ਜ਼ੋਨ ਤੋਂ ਆਪ ਦੇ ਕਮਲਜੀਤ ਸਿੰਘ ਜੇਤੂ ਰਹੇ | ਧਲੇਵਾਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰੀਤਮ ਕੌਰ ਜੇਤੂ ਰਹੀ | ਰੱਲਾ ਜ਼ੋਨ ਤੋਂ ਆਜ਼ਾਦ ਉਮੀਦਵਾਰ ਜਗਦੇਵ ਸਿੰਘ ਜੱਗਾ 380 ਵੋਟਾਂ 'ਤੇ ਜਿੱਤੇ | ਭੈਣੀਬਾਘਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ |
ਬੁਢਲਾਡਾ ਦੇ 22 ਜ਼ੋਨਾਂ 'ਚੋਂ ਆਪ 12, ਅਕਾਲੀ ਦਲ 9 ਅਤੇ 1 ਆਜ਼ਾਦ ਜੇਤੂ
ਬੁਢਲਾਡਾ ਤੋਂ ਸੁਨੀਲ ਮਨਚੰਦਾ/ਸਵਰਨ ਸਿੰਘ ਰਾਹੀ ਅਨੁਸਾਰ- ਬਲਾਕ ਬੁਢਲਾਡਾ ਨਾਲ ਸੰਬੰਧਿਤ 22 ਸੰਮਤੀ ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਲਈ ਨਿਰਧਾਰਿਤ ਕੇਂਦਰ ਕਿ੍ਸ਼ਨਾ ਕਾਲਜ ਰੱਲੀ ਵਿਖੇ ਹੋਈ ਗਿਣਤੀ ਦੇ ਪ੍ਰਾਪਤ ਨਤੀਜਿਆਂ ਚ ਆਮ ਆਦਮੀ ਪਾਰਟੀ ਨੂੰ 12, ਸ਼੍ਰੋਮਣੀ ਅਕਾਲੀ ਦਲ ਨੂੰ 9 ਅਤੇ 1 ਜੋਨ ਤੋਂ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੋਦੜਾ ਜੋਨ ਤੋਂ ਸੁਖਜਿੰਦਰ ਕੌਰ, ਚੱਕ ਭਾਈਕੇ ਜੋਨ ਤੋਂ ਹਰਪਾਲ ਕੌਰ, ਮਲਕੋ ਜੋਨ ਤੋਂ ਅਮਨਦੀਪ ਕੌਰ, ਗੁਰਨੇ ਕਲਾਂ ਤੋਂ ਤਰਸੇਮ ਸਿੰਘ, ਕਣਕਵਾਲ ਚਹਿਲਾਂ ਤੋਂ ਰਾਜਵਿੰਦਰ ਕੌਰ, ਅਹਿਮਦਪੁਰ ਜੋਨ ਤੋਂ ਮਨਪ੍ਰੀਤ ਕੌਰ, ਦਿਆਲਪੁਰਾ ਤੋਂ ਕੁਲਦੀਪ ਸਿੰਘ, ਬਹਾਦਰਪੁਰ ਜ਼ੋਨ ਤੋਂ ਬਲਬੀਰ ਸਿੰਘ, ਮੰਘਾਣੀਆਂ ਜੋਨ ਤੋਂ ਕੁਲਵੰਤ ਸਿੰਘ, ਧਰਮਪੁਰਾ ਜ ਅਮਨਪ੍ਰੀਤ ਸਿੰਘ, ਅੱਕਾਂਵਾਲੀ ਜੋਨ ਤੋਂ ਨਾਇਬ ਸਿੰਘ, ਬੱਛੋਆਣਾ ਜੋਨ ਤੋਂ ਮੇਜਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਹੈ ਜਦਕਿ ਮੱਲ ਸਿੰਘ ਵਾਲਾ ਜੋਨ ਤੋਂ ਗੁਰਮੇਲ ਕੌਰ, ਚੱਕ ਅਲੀਸ਼ੇਰ ਜੋਨ ਤੋਂ ਹਰਬੰਸ ਕੌਰ, ਮੰਡੇਰ ਜੋਨ ਤੋਂ ਮਨੀਸ਼ ਕੁਮਾਰ, ਕਲੀਪੁਰ ਜੋਨ ਤੋਂ ਵੀਰਪਾਲ ਕੌਰ, ਬਖਸ਼ੀਵਾਲਾ ਜੋਨ ਤੋਂ ਸੁਖਜੀਤ ਕੌਰ, ਕੁੱਲਰੀਆਂ ਜੋਨ ਤੋਂ ਮਿੱਠੂ ਸਿੰਘ, ਹਾਕਮਵਾਲਾ ਜੋਨ ਤੋਂ ਹਰਜਿੰਦਰ ਸਿੰਘ, ਅਚਾਨਕ ਜੋਨ ਤੋਂ ਬਾਬਾ ਕਾਲਾ ਅਤੇ ਫੁੱਲੂਵਾਲਾ ਡੋਡ ਜ਼ੋਨ ਤੋਂ ਪਰਮਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਅਤੇ ਗੁੜੱਦੀ ਜੋਨ ਤੋਂ ਕੁਲਵਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ ਹਨ | ਕਾਂਗਰਸ ਪਾਰਟੀ ਬਲਾਕ ਦੇ ਕਿਸੇ ਵੀ ਜੋਨ ਵਿਚ ਖਾਤਾ ਨਹੀਂ ਖੋਲ੍ਹ ਸਕੀ ਇਸ ਪਾਰਟੀ ਦੇ ਲਗਪਗ 10-11 ਜ਼ੋਨਾਂ 'ਤੇ ਉਮੀਦਵਾਰ ਖੜੇ ਕੀਤੇ ਸਨ | ਦੱਸਣਾ ਬਣਦਾ ਹੈ ਕਿ ਇਸ ਬਲਾਕ ਨਾਲ ਸੰਬੰਧਿਤ ਸੰਮਤੀ ਦੇ ਕੁੱਲ 25 ਜ਼ੋਨਾਂ 'ਚੋਂ 3 ਜ਼ੋਨਾਂ ਦੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ |
ਪੰਚਾਇਤ ਸੰਮਤੀ ਝੁਨੀਰ
ਝੁਨੀਰ ਤੋਂ ਸੰਜੀਵ ਸਿੰਗਲਾ ਅਨੁਸਾਰ- ਪੰਚਾਇਤ ਸੰਮਤੀ ਝੁਨੀਰ ਦੇ ਧਿੰਗੜ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰਤਾਪ ਸਿੰਘ ਨੇ 1390 ਵੋਟਾਂ ਲੈ ਕੇ ਕਾਂਗਰਸ ਦੇ ਬਲਦੇਵ ਸਿੰਘ ਨੂੰ 619 ਵੋਟਾਂ ਦੇ ਫ਼ਰਕ ਨਾਲ ਹਰਾਇਆ | ਦਲੀਏਵਾਲੀ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਨੇ 861 ਵੋਟਾਂ ਹਾਸਲ ਕਰ ਕੇ ਆਪ ਦੇ ਅੰਗਰੇਜ ਸਿੰਘ ਨੂੰ 220 ਵੋਟਾਂ ਦੇ ਫ਼ਰਕ ਨਾਲ, ਪੇਰੋਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦੀ ਸਿਮਰਜੀਤ ਕੌਰ ਨੇ 1197 ਵੋਟਾਂ ਹਾਸਲ ਕਰ ਕੇ ਆਪ ਦੀ ਗੁਰਜੀਤ ਕੌਰ ਨੂੰ 452 ਵੋਟਾਂ, ਰਾਏਪੁਰ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਾਮ ਸਿੰਘ ਨੇ 1114 ਵੋਟਾਂ ਲੈ ਕੇ ਆਪ ਦੇ ਬਾਬੂ ਸਿੰਘ ਨੂੰ 148 ਵੋਟਾਂ, ਮਾਖਾ ਰਾਏਪੁਰ ਜ਼ੋਨ ਤੋਂ ਗੁਰਚੇਤ ਸਿੰਘ ਨੇ 1100 ਵੋਟ ਲੈ ਕੇ ਆਪ ਦੇ ਹਰਪ੍ਰੀਤ ਸਿੰਘ ਨੂੰ 79 ਵੋਟਾਂ, ਟਾਂਡੀਆਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਰਾਜਿੰਦਰ ਕੌਰ ਨੇ 1082 ਵੋਟਾਂ ਲੈ ਕੇ ਆਪ ਦੀ ਸ਼ਿੰਦਰਪਾਲ ਕੌਰ ਨੂੰ 346 ਵੋਟਾਂ, ਉੱਲਕ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਹਰਪ੍ਰੀਤ ਕੌਰ ਨੇ 799 ਵੋਟਾਂ ਲੈ ਕੇ ਕਾਂਗਰਸ ਦੀ ਸੁਖਵੀਰ ਕੌਰ ਨੂੰ 10 ਵੋਟਾਂ, ਬੀਰੇਵਾਲਾ ਜੱਟਾਂ ਜ਼ੋਨ ਕਾਂਗਰਸ ਦੀ ਸੁਖਜਿੰਦਰ ਕੌਰ ਨੇ 984 ਵੋਟਾਂ ਲੈ ਕੇ ਆਪ ਦੀ ਪਰਮਜੀਤ ਕੌਰ ਨੂੰ 49 ਵੋਟਾਂ, ਕੋਟਧਰਮੂ ਜ਼ੋਨ ਤੋਂ ਆਪ ਦੇ ਅਜੈਬ ਸਿੰਘ ਨੇ 1046 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਵਿੰਦਰ ਸਿੰਘ ਨੂੰ 23 ਵੋਟਾਂ, ਫ਼ਤਿਹਪੁਰ ਜ਼ੋਨ ਤੋਂ ਆਪ ਦੀ ਬਲਜਿੰਦਰ ਕੌਰ ਨੇ 1076 ਵੋਟਾਂ ਲੈ ਕੇ ਕਾਂਗਰਸ ਦੀ ਜਸਵਿੰਦਰ ਕੌਰ ਨੂੰ 383 ਵੋਟਾਂ, ਬਾਜੇਵਾਲਾ ਜ਼ੋਨ ਤੋਂ ਕਾਂਗਰਸ ਦੇ ਜਰਨੈਲ ਸਿੰਘ ਨੇ 1113 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਨੂੰ 30 ਵੋਟਾਂ ਦੇ ਫ਼ਰਕ ਨਾਲ ਹਰਾਇਆ |
ਪੰਚਾਇਤ ਸੰਮਤੀ ਸਰਦੂਲਗੜ੍ਹ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਪੰਚਾਇਤ ਸੰਮਤੀ ਸਰਦੂਲਗੜ੍ਹ ਦੇ ਫੱਤਾ ਮਾਲੋਕਾ ਜ਼ੋਨ ਤੋਂ ਭਾਜਪਾ ਦੀ ਰਾਜਪ੍ਰੀਤ ਕੌਰ ਨੇ 1060 ਵੋਟਾਂ ਲੈ ਕੇ ਆਪ ਦੀ ਰੇਨੂ ਕੌਰ ਨੂੰ 14 ਵੋਟਾਂ, ਝੰਡੂਕੇ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਦੇਵ ਸਿੰਘ ਨੇ 1089 ਵੋਟਾਂ ਲੈ ਕੇ ਆਪ ਦੇ ਰਣਧੀਰ ਸਿੰਘ ਨੂੰ 124 ਵੋਟਾਂ, ਭੂੰਦੜ ਜ਼ੋਨ ਤੋਂ ਆਪ ਦੀ ਮਨਜੀਤ ਕੌਰ ਨੇ 1078 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਕਵਿਤਾ ਰਾਣੀ ਨੂੰ 547 ਵੋਟਾਂ, ਜਟਾਣਾ ਕਲਾਂ ਜ਼ੋਨ ਤੋਂ ਆਪ ਦੇ ਮੱਖਣ ਸਿੰਘ ਨੇ 1343 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਤੇਜ ਸਿੰਘ ਨੂੰ 218 ਵੋਟਾਂ, ਖੈਰਾ ਕਲਾਂ ਜ਼ੋਨ ਤੋਂ ਆਜ਼ਾਦ ਉਮੀਦਵਾਰ ਪ੍ਰੇਮਾ ਦੇਵੀ ਨੇ 1327 ਵੋਟਾਂ ਲੈ ਕੇ ਆਪ ਦੀ ਵੀਨਾ ਦੇਵੀ ਨੂੰ 243 ਵੋਟਾਂ ਦੇ ਫ਼ਰਕ ਨਾਲ ਪਛਾੜਿਆ | ਕਰੰਡੀ ਜ਼ੋਨ ਤੋਂ ਆਪ ਦੇ ਗੁਰਜੰਟ ਸਿੰਘ ਨੇ 1268 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਨੂੰ 375 ਵੋਟਾਂ, ਝੰਡਾ ਖ਼ੁਰਦ ਜ਼ੋਨ ਤੋਂ ਆਜ਼ਾਦ ਉਮੀਦਵਾਰ ਕੈਲਾਸ਼ ਦੇਵੀ ਨੇ ਆਜ਼ਾਦ ਉਮੀਦਵਾਰ ਚਰਨਜੀਤ ਕੌਰ ਨੂੰ 81 ਵੋਟਾਂ, ਝੰਡਾ ਕਲਾਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਕੰਵਲਜੀਤ ਕੌਰ ਨੇ 1071 ਵੋਟਾਂ ਲੈ ਕੇ ਆਪ ਦੀ ਮਨਜੀਤ ਕੌਰ ਨੂੰ 379 ਵੋਟਾਂ ਅਤੇ ਸਾਧੂਵਾਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਭਜਨ ਸਿੰਘ ਨੇ 817 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਪੰਨਾ ਰਾਮ ਨੂੰ 197 ਵੋਟਾਂ, ਹੀਂਗਣਾ ਉਰਫ਼ ਭਗਵਾਨਪੁਰ ਜ਼ੋਨ ਤੋਂ ਆਪ ਦੇ ਬਲਵਿੰਦਰ ਸਿੰਘ ਨੇ 1368 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਮਾਣਕ ਸਿੰਘ ਨੂੰ 303 ਵੋਟਾਂ, ਹੀਰਕੇ ਜ਼ੋਨ ਤੋਂ ਆਪ ਦੇ ਜੀਵਨ ਸਿੰਘ ਨੇ 1076 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਨੂੰ 50 ਵੋਟਾਂ, ਮੀਰਪੁਰ ਕਲਾਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਲਛਮਣ ਸਿੰਘ ਨੇ 1241 ਵੋਟਾਂ ਲੈ ਕੇ ਆਪ ਦੇ ਸ਼ਿੰਦਰ ਸਿੰਘ ਨੂੰ 514 ਵੋਟਾਂ, ਕੁਸਲਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜੁਗਿੰਦਰ ਸਿੰਘ ਨੇ 1485 ਵੋਟਾਂ ਲੈ ਕੇ ਆਪ ਦੇ ਗੁਰਚਰਨ ਸਿੰਘ ਨੂੰ 87 ਵੋਟਾਂ, ਸੰਘਾ ਜ਼ੋਨ ਤੋਂ ਆਪ ਦੀ ਜੀਤੋ ਬਾਈ ਨੇ 1178 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਮਨਜੀਤ ਕੌਰ ਨੂੰ 10 ਵੋਟਾਂ ਦੇ ਫ਼ਰਕ ਨਾਲ ਹਰਾਇਆ |
5 ਜ਼ੋਨਾਂ 'ਤੇ ਬਿਨਾਂ ਮੁਕਾਬਲੇ ਜੇਤੂ
ਕਾਬਲੇ-ਗ਼ੌਰ ਰਹੇ 5 ਪੰਚਾਇਤ ਸੰਮਤੀ ਜ਼ੋਨਾਂ 'ਚੋਂ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ ਸਨ | ਪੰਚਾਇਤ ਸੰਮਤੀ ਬੁਢਲਾਡਾ ਦੇ ਜ਼ੋਨ ਕਿਸ਼ਨਗੜ੍ਹ ਤੋਂ ਬਲਕਾਰ ਸਿੰਘ, ਬਰੇ੍ਹ ਜ਼ੋਨ ਤੋਂ ਬੇਅੰਤ ਸਿੰਘ ਤੇ ਰੱਲੀ ਜ਼ੋਨ ਤੋਂ ਭਿਲੰਦਰ ਸਿੰਘ ਬਿਨ ਮੁਕਾਬਲਾ ਚੋਣ ਜਿੱਤ ਚੁੱਕੇ ਹਨ | ਇਸੇ ਤਰ੍ਹਾਂ ਮਾਨਸਾ ਸੰਮਤੀ ਦੇ ਉੱਭਾ ਜ਼ੋਨ ਤੋਂ ਜਗਤਾਰ ਸਿੰਘ ਤੇ ਸਰਦੂਲਗੜ੍ਹ ਦੇ ਆਹਲੂਪੁਰ ਜ਼ੋਨ ਤੋਂ ਰਜਨੀ ਬਾਲਾ ਸੰਮਤੀ ਮੈਂਬਰ ਬਣੇ ਸਨ | ਇਨ੍ਹਾਂ ਉਮੀਦਵਾਰਾਂ 'ਚ ਆਪ ਪੱਖੀ 3 ਤੇ 2 ਆਜ਼ਾਦ ਦੱਸੇ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਚੋਣਾਂ ਦੌਰਾਨ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ 'ਚ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਰਹੇ ਜੇਤੂ <br/>
Ad Position 24