ਬਠਿੰਡਾ, 17 ਦਸੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ 'ਚ ਵੱਖ-ਵੱਖ ਘਟਨਾਵਾਂ ਹੋਣ ਦੀਆਂ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ ਵਿੱਕੀ ਕੁਮਾਰ, ਸੰਦੀਪ ਗੋਇਲ ਵਲੋਂ ਜ਼ਖਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਜ ਦਾਖ਼ਲ ਕਰਵਾਇਆ | ਇਕ ਘਟਨਾ ਲੇਬਰ ਚੌਕ 'ਤੇ ਇਕ ਨੌਜਵਾਨ ਸੰਦੀਪ ਕੁਮਾਰ ਵਾਸੀ ਜੀਂਦ ਸੜਕ ਪਾਰ ਕਰਨ ਸਮੇਂ ਕਾਰ ਦੀ ਲਪੇਟ 'ਚ ਆਉਣ ਕਾਰਨ ਜ਼ਖ਼ਮੀ ਹੋ ਗਿਆ | ਇਸ ਤੋਂ ਇਲਾਵਾ ਸੰਤਪੁਰਾ ਰੋਡ 'ਤੇ ਨਹਿਰ ਦੇ ਨੇੜੇ ਇਕ ਆਟੋ ਅਤੇ ਕਾਰ ਦੀ ਟੱਕਰ ਹੋਣ ਕਾਰਨ ਆਟੋ ਡਰਾਈਵਰ ਸਮੇਤ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ | ਜ਼ਖਮੀਆਂ 'ਚ ਦੀਪਕ ਕੁਮਾਰ, ਕਿ੍ਸ਼ਨ ਦਾਸ ਅਤੇ ਵਿਨੋਦ ਕੁਮਾਰ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ |