ਰਾਮਪੁਰਾ ਫੂਲ, 17 ਦਸੰਬਰ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਸ਼ਹਿਰ ਵਿਚ ਚੋਰਾਂ ਨੇ ਇਕ ਵਾਰ ਫਿਰ ਜਿੱਥੇ ਪੁਲਿਸ ਦੀ ਚੌਕਸੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਉਥੇ ਕਰੀਬ ਚਾਲੀ ਲੱਖ ਦੀ ਲਾਗਤ ਨਾਲ ਪੁਲਿਸ ਨਿਗਰਾਨੀ ਹੇਠ ਨਗਰ ਕੌਂਸਲ ਰਾਮਪੁਰਾ ਫੂਲ ਵਲੋਂ ਲਗਾਏ ਕੈਮਰੇ ਵੀ ਚਿੱਟਾ ਹਾਥੀ ਸਾਬਤ ਹੋ ਰਹੇ ਹਨ¢ ਬੀਤੀ ਰਾਤ ਚੋਰਾਂ ਵੱਲੋਂ ਫ਼ਿਲਮੀ ਅੰਦਾਜ਼ ਵਿਚ ਚਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ¢ ਪਹਿਲਾਂ ਸ਼ਹਿਰ ਦੇ ਕੰਨਿਆਂ ਪਾਠਸ਼ਾਲਾ ਸਕੂਲ ਨੇੜੇ ਇਕ ਘਰ ਦੇ ਬਾਹਰ ਰੰਗ-ਪੇਂਟ ਦੇ ਕੰਮ ਲਈ ਲੱਗੀ ਲਗਭਗ 30 ਫੁੱਟ ਲੰਬੀ ਭਾਰੀ ਲੱਕੜ ਦੀ ਪੌੜੀ ਚੋਰੀ ਕੀਤੀ ਅਤੇ ਫਿਰ ਉਸੇ ਪੌੜੀ ਦੀ ਮਦਦ ਨਾਲ ਆਰਿਆ ਸਕੂਲ ਨੇੜੇ ਮਕਾਨ ਦੀ ਦੂਜੀ ਮੰਜ਼ਿਲ ਰਾਹੀਂ ਜਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ¢ ਇਹ ਚੋਰੀ ਉਸ ਸਮੇਂ ਹੋਈ ਜਦੋਂ ਪੂਰਾ ਪਰਿਵਾਰ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਬਾਹਰ ਗਿਆ ਹੋਇਆ ਸੀ¢ ਚੋਰਾਂ ਨੇ ਮੌਕੇ ਦਾ ਫ਼ਾਇਦਾ ਚੁੱਕਦਿਆਂ ਘਰ ਅੰਦਰ ਦਾਖ਼ਲ ਹੋ ਕੇ ਲਗਭਗ 35 ਤੋਲੇ ਚਾਂਦੀ ਦੇ ਗਹਿਣੇ, ਘਰ ਦੇ ਮੰਦਰ ਤੋਂ ਚਾਂਦੀ ਦੀਆਂ ਮੂਰਤੀਆਂ ਅਤੇ 60 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ¢ ਪਰਿਵਾਰ ਨੂੰ ਚੋਰੀ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਹ ਸਵੇਰ ਸਮੇਂ ਆਪਣੇ ਘਰ ਵਾਪਸ ਆਏ ਅਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਮਿਲਿਆ¢ ਚੋਰੀ ਦੀ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ ਜਿਸ ਵਿਚ ਚੋਰਾਂ ਦੀਆਂ ਹਰਕਤਾਂ ਸਾਫ਼ ਨਜ਼ਰ ਆ ਰਹੀਆਂ ਹਨ¢ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ¢ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ ਸੀ ਟੀਵੀ ਫੁਟੇਜ ਦੇ ਆਧਾਰ 'ਤੇ ਜਲਦ ਹੀ ਚੋਰਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ¢ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਵਲੋਂ ਸ਼ਹਿਰ ਵਿਚ ਇਨ੍ਹਾਂ ਦੋ ਚੋਰੀਆਂ ਤੋਂ ਇਲਾਵਾ ਦੋ ਹੋਰ ਚੋਰੀਆਂ ਇਕ ਕਬਾੜ ਦੀ ਦੁਕਾਨ ਤੇ ਦੂਸਰੀ ਸੈਨੇਟਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ¢ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹÏਲ ਹੈ ਅਤੇ ਸ਼ਹਿਰ ਵਿਚ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਣ ਲੱਗੇ ਹਨ¢