17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪਸ਼ੂ ਰਾਖਿਆਂ ਦੀ ਕੁੱਟਮਾਰ ਮਾਮਲੇ 'ਚ ਕਿਸਾਨ ਯੂਨੀਅਨ ਵਲੋਂ ਥਾਣਾ ਭੀਖੀ ਅੱਗੇ ਧਰਨਾ <br/>

Ad Position 21
No active advertisement
ਅਜੀਤ ਡੈਸਕ 20-12-2025
ਭੀਖੀ, 19 ਦਸੰਬਰ (ਬਲਕਾਰ ਸਿੰਘ ਸਹੋਤਾ)-ਪਿਛਲੇ ਦਿਨੀਂ ਪਿੰਡ ਹਮੀਰਗੜ੍ਹ ਢੈਪਈ ਦੇ ਇੱਕ ਵਿਅਕਤੀ ਦੀਆਂ ਮੱਝਾਂ ਚੋਰੀ ਦੇ ਮਾਮਲੇ 'ਚ ਪਸ਼ੂ ਰਾਖਿਆਂ ਦੀ ਪੁਲਿਸ ਵਲੋਂ ਕੀਤੀ ਕਥਿਤ ਕੁੱਟਮਾਰ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ 'ਡਕੋਂਦਾ' ਵਲੋਂ ਥਾਣਾ ਭੀਖੀ ਅੱਗੇ ਧਰਨਾ ਲਗਾਇਆ ਗਿਆ | ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡ ਹਮੀਰਗੜ੍ਹ ਢੈਪਈ ਦੇ ਪਸ਼ੂ ਰਾਖਿਆਂ ਦੀ ਮੱਝਾਂ ਚੋਰੀ ਦੇ ਮਾਮਲੇ 'ਚ ਜੋ ਪੁੱਛਗਿੱਛ ਦੌਰਾਨ ਕੁੱਟਮਾਰ ਕੀਤੀ ਗਈ ਹੈ, ਜਦੋਂ ਕਿ ਉਨ੍ਹਾਂ ਵਲੋਂ ਕੋਈ ਚੋਰੀ ਵੀ ਨਹੀਂ ਕੀਤੀ ਗਈ | ਉੱਧਰ ਬੀਤੀ ਕੱਲ੍ਹ ਪਿੰਡ ਹਮੀਰਗੜ੍ਹ ਢੈਪਈ ਵਿਖੇ ਪਿੰਡ ਵਾਸੀਆਂ ਵਲੋਂ ਕੀਤੇ ਵੱਡੇ ਇਕੱਠ ਦੌਰਾਨ ਪਿੰਡ ਦੇ ਮੁਹਤਬਰ ਅਮਰਿੰਦਰ ਸਿੰਘ ਢੈਪਈ ਅਤੇ ਕਿਸਾਨ ਆਗੂ ਧਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਪਸ਼ੂ ਰਾਖਿਆਂ ਨਾਲ ਕੋਈ ਧੱਕਾ ਜਾਂ ਕੁੱਟਮਾਰ ਨਹੀਂ ਕੀਤੀ ਗਈ | ਪਿੰਡ ਦੇ ਇੱਕ ਵਪਾਰੀ ਨਿੱਕਾ ਖ਼ਾਨ ਦੀਆਂ ਪਿਛਲੇ ਦਿਨੀਂ ਮੱਝਾਂ ਚੋਰੀ ਹੋਈਆਂ ਸਨ ਅਤੇ ਇਹ ਪਸ਼ੂ ਰਾਖੇ ਚੋਰੀ ਵਾਲੀ ਥਾਂ ਦੇ ਨੇੜੇ ਹੀ ਰਹਿੰਦੇ ਸਨ ਅਤੇ ਪਸ਼ੂ ਰਾਖਿਆਂ ਨੂੰ ਪੁੱਛਗਿੱਛ ਸਬੰਧੀ ਥਾਣੇ ਲਿਆਂਦਾ ਗਿਆ ਸੀ ਪ੍ਰੰਤੂ ਭਾਰਤੀ ਕਿਸਾਨ ਯੂਨੀਅਨ ਵਲੋਂ ਸਾਜ਼ਿਸ਼ ਤਹਿਤ ਚੋਰੀ ਦੀ ਪੜਤਾਲ ਕਰਵਾਉਣ ਦੀ ਬਜਾਏ ਰਾਖਿਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ | ਉੱਧਰ ਚੋਰੀ ਹੋਈਆਂ ਮੱਝਾਂ ਦੇ ਮਾਲਕ ਨਿੱਕਾ ਖ਼ਾਨ ਨੇ ਦੱਸਿਆ ਕਿ ਉਸ ਦਾ 4 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਅਤੇ ਉਸ ਨੇ ਚੋਰਾਂ ਨੂੰ ਟਰੇਸ ਕਰ ਕੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ | ਪੁਲਿਸ ਪ੍ਰਸ਼ਾਸਨ ਵਲੋਂ ਮੱਝਾਂ ਚੋਰੀ ਦੇ ਅਸਲ ਦੋਸ਼ੀਆਂ ਨੂੰ ਫੜਨ ਦੇ ਭਰੋਸੇ ਤੋਂ ਬਾਅਦ ਭਾਕਿਯੂ ਏਕਤਾ ਡਕੋਂਦਾ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਬਠਿੰਡਾ ਦਿਹਾਤੀ ਦੇ ਲੋਕਾਂ ਨੇ ਦਿਖਾਇਆ ਅਕਾਲੀ ਦਲ 'ਚ ਅਥਾਹ ਵਿਸ਼ਵਾਸ <br/>
Ad Position 24