ਮਾਨਸਾ, 19 ਦਸੰਬਰ (ਸ.ਰਿ.)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਖਿਆਲਾ ਕਲਾਂ ਦੀਆਂ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਚੰਡੀਗੜ੍ਹ ਵਿਖੇ ਵਿੱਦਿਅਕ ਟੂਰ ਲਗਾਇਆ ਗਿਆ | ਉਨ੍ਹਾਂ ਬਰਡ ਸੈਂਚੂਰੀ ਦਾ ਦੌਰਾ ਕਰਦਿਆਂ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਵੇਖੀਆਂ | ਇਸ ਤੋਂ ਇਲਾਵਾ ਰੌਕ ਗਾਰਡਨ ਅਤੇ ਸੁਖਨਾ ਝੀਲ ਦਾ ਵੀ ਦੌਰਾ ਕੀਤਾ | ਪਿ੍ੰਸੀਪਲ ਨਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਵਿੱਦਿਅਕ ਸੈਰ-ਸਪਾਟੇ ਬੱਚਿਆਂ ਦੇ ਗਿਆਨ 'ਚ ਵਾਧਾ ਕਰਨ ਦੇ ਨਾਲ ਹੀ ਨਵਾਂ ਸਿਖਾਉਣ 'ਚ ਸਹਾਈ ਹੁੰਦੇ ਹਨ | ਇਸ ਮੌਕੇ ਟੂਰ ਇੰਚਾਰਜ ਨਿਸ਼ੀ ਸਿੰਗਲਾ, ਸੁਮਨਦੀਪ ਕੌਰ, ਡਾ. ਸੁਸ਼ੀਲ ਕੁਮਾਰ, ਡਾ. ਵਿਨੋਦ ਮਿੱਤਲ, ਨੀਤੂ ਸ਼ਰਮਾ, ਅੰਜੂ ਰਾਣੀ ਆਦਿ ਹਾਜ਼ਰ ਸਨ |