17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਮਾਨਸਾ ਰੇਲਵੇ ਸਟੇਸ਼ਨ ਦੇ ਵਿਕਾਸ ਲਈ ਗਤੀ ਸ਼ਕਤੀ ਟੀਮ ਵਲੋਂ ਦੌਰਾ

Ad Position 21
No active advertisement
ਅਜੀਤ ਡੈਸਕ 20-12-2025
ਮਾਨਸਾ, 19 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਰੇਲਵੇ ਵਿਭਾਗ ਦੇ ਗਤੀ ਸ਼ਕਤੀ ਯੂਨਿਟ ਦੀ ਟੀਮ ਵਲੋਂ ਸਥਾਨਕ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ | ਟੀਮ 'ਚ ਉੱਚ ਅਧਿਕਾਰੀ ਐੱਮ.ਪੀ. ਸਿੰਘ, ਨਵੀਨ ਕੁਮਾਰ ਤੇ ਹੋਰ ਮੈਂਬਰ ਸ਼ਾਮਿਲ ਸਨ | ਕਾਬਲੇ-ਗ਼ੌਰ ਰਹੇ ਕਿ ਬੀਤੇ ਦਿਨ ਪਲੇਟਫ਼ਾਰਮ ਨੰਬਰ 2 ਖਸਤਾ ਹਾਲਤ ਬਾਰੇ ਜਿੱਥੇ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਵਲੋਂ ਰੇਲਵੇ ਰਾਜ ਮੰਤਰੀ ਤੇ ਹੋਰ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਸੀ ਉੱਥੇ 'ਅਜੀਤ' ਵਲੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਸੀ | ਦੌਰੇ ਮੌਕੇ ਟੀਮ ਨੇ ਇਹ ਗੱਲ ਪਾਈ ਕਿ ਪਲੇਟਫ਼ਾਰਮ ਦੀ ਹਾਲਤ ਖਸਤਾ ਹੈ | ਜ਼ਿਕਰਯੋਗ ਹੈ ਕਿ ਰੇਲਵੇ ਸਟੇਸ਼ਨ 'ਤੇ ਅਮਿ੍ਤ ਭਾਰਤ ਸਟੇਸ਼ਨ ਯੋਜਨਾ ਹੇਠ ਵਿਕਾਸ ਕਾਰਜ ਚੱਲ ਰਹੇ ਹਨ | ਸ੍ਰੀ ਆਗਰਾ ਨੇ ਮੰਗ ਉਠਾਈ ਹੈ ਕਿ ਉਪਰੋਕਤ ਪਲੇਟਫ਼ਾਰਮ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਕੇ ਨਵੇਂ ਸਿਰੇ ਤੋਂ ਤਿਆਰ ਕਰ ਕੇ ਹੀ ਉਦਘਾਟਨ ਕੀਤਾ ਜਾਵੇ | ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੇ ਉੱਤਰੀ ਬੱਸ ਸਟੈਂਡ ਵਾਲੇ ਪਾਸੇ ਇਕ ਹੋਰ ਦਾਖ਼ਲਾ ਦਰਵਾਜ਼ਾ ਵੀ ਬਣਾਇਆ ਜਾਵੇ | ਐੱਮ.ਪੀ. ਸਿੰਘ ਨੇ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ 'ਚ ਮਿਆਰੀ ਸਮਗਰੀ ਵਰਤੀ ਜਾਵੇ | ਉਨ੍ਹਾਂ ਯਾਤਰੀਆਂ ਵਲੋਂ ਉਠਾਏ ਮੁੱਦੇ ਹੱਲ ਕਰਨ ਦਾ ਭਰੋਸਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਨੰਗਲ ਕਲਾਂ ਜ਼ੋਨ ਦੇ ਵੋਟਰਾਂ ਦੀਆਂ ਭਾਵਨਾਵਾਂ ਅਨੁਸਾਰ ਵਿਚਰਾਂਗਾ-ਹਰਜੀਤ ਸਿੰਘ ਦੰਦੀਵਾਲ <br/> ਅਗਲੀ ਖ਼ਬਰ ਆਂਗਣਵਾੜੀ ਕੇਂਦਰਾਂ 'ਚ ਅਨੀਮੀਆ ਮੁਕਤ ਦਿਵਸ ਮਨਾਇਆ <br/>
Ad Position 24