ਮਹਿਮਾ ਸਰਜਾ, 20 ਦਸੰਬਰ (ਬਲਦੇਵ ਸੰਧੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮਿਹਨਤੀ ਤੇ ਜੁਝਾਰੂ ਕਿਸਾਨ ਆਗੂ ਸੁਖਜੀਵਨ ਸਿੰਘ ਬਬਲੀ ਮਹਿਮਾ ਭਗਵਾਨਾ ਦੀ ਅੱਜ ਬੇਵਕਤੀ ਮÏਤ ਹੋ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ¢ ਮਿ੍ਤਕ ਕਿਸਾਨ ਸੁਖਜੀਵਨ ਸਿੰਘ ਬਬਲੀ ਨੂੰ ਬੜੇ ਗ਼ਮਗੀਨ ਮਾਹÏਲ 'ਚ ਕਿਸਾਨਾਂ ਵੱਲੋਂ ਕਿਸਾਨੀ ਝੰਡਾ ਪਾ ਕੇ ਸਨਮਾਨ ਨਾਲ ਪਿੰਡ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਲਜਾਇਆ ਗਿਆ ਜਿੱਥੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਉਨ੍ਹਾਂ ਨੂੰ ਦਿੱਤੀ ¢ਇਸ ਮÏਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨ ਤੇ ਪਿੰਡ ਵਾਸੀ ਹਾਜ਼ਰ ਸਨ¢ ਲੰਘੇ ਮੰਗਲਵਾਰ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਬਠਿੰਡਾ ਦੇ ਪ੍ਰਗਮਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ¢ ਜਿੱਥੇ ਉਨ੍ਹਾਂ ਦਾ ਕਾਲਾ ਪੀਲੀਆ, ਲਿਵਰ, ਕਿਡਨੀਆਂ ਦੇ ਇਲਾਜ ਦÏਰਾਨ ਬੀਤੀ ਸ਼ਾਮ ਮÏਤ ਹੋ ਗਈ ਹੈ¢ ਇਸ ਮÏਕੇ ਮਿ੍ਤਕ ਦੇ ਪੁੱਤਰ ਹੁਸਨਦੀਪ ਸਿੰਘ ਵੱਲੋਂ ਚਿਖਾ ਨੂੰ ਅਗਨੀ ਭੇਟ ਕੀਤੀ ਗਈ¢ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆਂ ਜਸਵੀਰ ਸਿੰਘ ਸੇਮਾ ਨੇ ਉਨ੍ਹਾਂ ਦੀ ਬੇਵਕਤੀ ਮÏਤ ਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ¢ ਉਨ੍ਹਾਂ ਕਿਹਾ ਪਰਿਵਾਰ ਅਤੇ ਉਗਰਾਹਾਂ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ਉਹ ਜਥੇਬੰਦੀ ਦੇ ਜੁਝਾਰੂ, ਇਮਾਨਦਾਰ ਵਰਕਰ ਸਨ¢ ਸੁਖਜੀਵਨ ਸਿੰਘ ਬਬਲੀ ਨੇ ਆਪਣੇ ਜੀਵਨ ਕਾਲ ਦÏਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਿੱਚ ਲਗਾਤਾਰ ਯੋਗਦਾਨ ਪਾਇਆ¢ ਸੁਖਜੀਵਨ ਸਿੰਘ ਬਬਲੀ ਨੇ ਦਿੱਲੀ ਦੇ ਕਿਸਾਨੀ ਸੰਘਰਸ਼ ਤੋਂ ਲੈ ਕੇ ਆਏ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਦਿਨ ਰਾਤ ਇੱਕ ਕਰ ਦਿੱਤਾ¢ ਉਨ੍ਹਾਂ ਕਿਸਾਨੀ ਮਸਲਿਆਂ ਨੂੰ ਲੈ ਕੇ ਹੁਣ ਤੱਕ ਤਿੰਨ ਵਾਰ ਜੇਲ੍ਹ ਕੱਟੀ¢ ਇਸ ਮÏਕੇ ਕਿਸਾਨ ਜਥੇਬੰਦੀਆਂ ਨੇ ਪਰਿਵਾਰ ਦੇ ਨਾਲ ਸਦਾ ਖੜਨ ਦਾ ਭਰੋਸਾ ਦਿੱਤਾ ਹੈ¢ ਇਸ ਮÏਕੇ ਸਮਾਜ ਸੇਵੀ ਕਿਸਾਨ ਜਥੇਬੰਦੀਆਂ ਵਿੱਚ ਪਰਮਪਾਲ ਸਿੰਘ ਜੰਡੀਆਂ, ਮਾਸਟਰ ਨਛੱਤਰ ਸਿੰਘ ਮÏੜ, ਮਾਸਟਰ ਸੇਵਕ ਸਿੰਘ ਆਗੂ ਖੇਤ ਮਜ਼ਦੂਰ ਯੂਨੀਅਨ, ਗੁਰਪਾਲ ਸਿੰਘ ਦਿਉਣ, ਨੀਟਾ ਸਿੰਘ, ਦੀਨਾ ਸਿੰਘ ਸਿਵੀਆ, ਅਜੇਪਾਲ ਸਿੰਘ ਘੁੱਦਾ, ਜਨਕ ਸਿੰਘ, ਕਾਲਾ ਸਿੰਘ, ਰਾਜਵਿੰਦਰ ਸਿੰਘ ਮÏੜ, ਕਾਲਾ ਸਿੰਘ ਤਲਵੰਡੀ ਸਾਬੋ, ਮਾਸਟਰ ਜਸਵਿੰਦਰ ਸਿੰਘ ਬਲਾਹੜ ਮਹਿਮਾ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ¢ ਮਿ੍ਤਕ ਆਪਣੇ ਪਿੱਛੇ ਪਤਨੀ ਬੇਟਾ ਅਤੇ ਭਾਈ ਨੂੰ ਰੋਂਦੇ ਵਿਲਕਦੇ ਛੱਡ ਗਿਆ¢