12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

'ਆਪ' ਉਮੀਦਵਾਰ ਭੁਪਿੰਦਰ ਗੁਰੂਸਰ ਵਲੋਂ ਵੋਟਰਾਂ ਦਾ ਧੰਨਵਾਦ…

Ad Position 21
No active advertisement
ਅਜੀਤ ਡੈਸਕ 21-12-2025
ਭਗਤਾ ਭਾਈਕਾ, 20 ਦਸੰਬਰ (ਸੁਖਪਾਲ ਸਿੰਘ ਸੋਨੀ)-ਜਿਲ੍ਹਾ ਪ੍ਰੀਸ਼ਦ ਜ਼ੋਨ ਸਿਰੀਏਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਗੁਰੂਸਰ ਸਾਬਕਾ ਸਰਪੰਚ ਨੇ ਆਪਣੀ ਹਾਰ ਦਾ ਲੋਕ ਫਤਵਾ ਕਬੂਲਦੇ ਹੋਏ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਹੈ | ਅੱਜ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਭੁਪਿੰਦਰ ਸਿੰਘ ਗੁਰੂਸਰ ਨੇ ਜੋਨ ਸਿਰੀਏਵਾਲਾ ਦੇ ਸਮੂਹ ਵਿਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਭਵਿੱਖ ਵਿਚ ਵੀ ਹਮੇਸ਼ਾ ਪਾਰਟੀਬਾਜੀ ਤੋਂ ਉਪਰ ਉਠ ਕੇ ਲੋਕਾਂ ਦੀ ਸੇਵਾ ਵਿਚ ਹਾਜਰ ਰਹਿਣਗੇ | ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੇਵਕ ਵਜੋਂ ਸਮਾਜ ਸੇਵੀ ਕਲੱਬਾਂ, ਸਮਾਜ ਸੇਵੀਂ ਜਥੇਬੰਧੀਆਂ ਰੇ ਨਾਲ ਨਾਲ ਰਾਜਸੀ ਖੇਤਰ ਵਿਚ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਜੋਨ ਸਿਰੀਏਵਾਲਾ ਦੀ ਜਿਲ੍ਹਾ ਪ੍ਰੀਸ਼ਦ ਚੋਣ ਵਿਚ ਭਾਵੇਂ ਉਹ ਹਾਰ ਗਏ ਹਨ, ਪਰੰਤੂ ਉਨ੍ਹਾਂ ਨੂੰ ਲੋਕਾਂ ਨਾਲ ਕੋਈ ਗਿਲ੍ਹਾ ਨਹੀ ਹੈ | ਜਿੱਤ ਹਾਰ ਜਿੰਦਗੀ ਦੇ ਪੜਾਅ ਹਨ, ਜੋ ਇਨਸਾਨ ਨੂੰ ਭਵਿੱਖ ਬਹੁਤ ਕੁਝ ਸਿਖਾ ਜਾਂਦੇ ਹਨ | ਉਨ੍ਹਾਂ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਹਮੇਸ਼ਾ ਹਾਜਰ ਰਹਿਣ ਦਾ ਭਰੋਸਾ ਦਿੱਤਾ |


Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਸਿਹਤਮੰਦ ਸਮਾਜਿਕ ਕਦਰਾਂ ਕੀਮਤਾਂ ਦੇ ਵਾਹਕ ਬਣਨ-ਵਿਧਾਇਕ ਬੁੱਧ ਰਾਮ <br/> ਅਗਲੀ ਖ਼ਬਰ ਕਿਸਾਨ ਆਗੂ ਸੁਖਜੀਵਨ ਸਿੰਘ ਬਬਲੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>
Ad Position 24