ਬਰੇਟਾ, 20 ਦਸੰਬਰ (ਪਾਲ ਸਿੰਘ ਮੰਡੇਰ)-ਪੈਨਸ਼ਨਰ ਉਮਰ ਦੇ ਉਸ ਪੜਾਅ 'ਤੇ ਪਹੁੰਚ ਚੁੱਕਾ ਹੁੰਦਾ ਹੈ ਜਦੋਂ ਚੰਗੀ ਸਭਿਅਤਾ ਅਤੇ ਚੰਗੀਆਂ ਸਮਾਜਿਕ ਕਦਰਾਂ ਕੀਮਤਾਂ ਅਗਲੀ ਪੀੜ੍ਹੀ ਨੂੰ ਸੌਂਪਣ ਲਈ ਆਪਣਾ ਸਭ ਤੋਂ ਵੱਧ ਯੋਗਦਾਨ ਦੇ ਸਕਦਾ ਹੈ | ਆਪਣੀ ਨੌਕਰੀ ਦੌਰਾਨ ਸਮਾਜ ਤੋਂ ਜੋ ਕੁਝ ਪ੍ਰਾਪਤ ਕੀਤਾ ਹੁੰਦਾ ਹੈ, ਉਹ ਕੁਝ ਸਮਾਜ ਨੂੰ ਸੇਵਾ ਦੇ ਰੂਪ 'ਚ ਵਾਪਸ ਕਰਨਾ ਹੁੰਦਾ ਹੈ | ਇਹ ਪ੍ਰਗਟਾਵਾ ਵਿਧਾਇਕ ਬੁੱਧ ਰਾਮ ਨੇ ਪਬਲਿਕ ਧਰਮਸ਼ਾਲਾ 'ਚ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਰੇਟਾ ਦੇ ਸਲਾਨਾ ਪੈਨਸ਼ਨਰ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਸ਼ੁਰੂਆਤ ਜਲਾਵਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ਼ ਹੋਈ | ਮਿਲਖ ਰਾਜ, ਭਵਾਨੀ ਸ਼ੰਕਰ ਗਰਗ, ਜੋਹਰੀ ਲਾਲ, ਗੁਰਚਰਨ ਸਿੰਘ ਜੇ.ਈ, ਰਾਜਿੰਦਰ ਮਲੂਕਾ, ਗੁਰਦੀਪ ਮੰਡੇਰ, ਦਰਸ਼ਨ ਸਿੰਘ ਬਰੇਟਾ, ਜਰਨੈਲ ਸਿੰਘ ਬਰੇਟਾ, ਸੱਤ ਪ੍ਰਕਾਸ਼, ਬਲਵਿੰਦਰ ਕੌਰ ਮੰਡੇਰ, ਨਿਰਮਲਾ ਰਾਣੀ ਨੇ ਪੇ ਕਮਿਸ਼ਨ ਦੇ ਬਕਾਏ ਅਤੇ ਮੈਡੀਕਲ ਭੱਤੇ 'ਚ ਵਾਧਾ ਕਰਨ ਦੀ ਮੰਗ ਕੀਤੀ | ਹਰ ਸਾਲ ਵਾਂਗ ਵੱਖ-ਵੱਖ ਖੇਤਰਾਂ 'ਚ ਮਿਸਾਲੀ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ 'ਚ ਸਟੇਟ ਬੈਂਕ ਬਰੇਟਾ ਦੇ ਚੀਫ਼ ਮੈਨੇਜਰ ਅਮਿਤ ਸ਼ਰਮਾ, ਸਮਾਜ ਸੇਵਕ ਸੁਖਪਾਲ ਸਿੰਘ ਬਹਾਦਰਪੁਰ, ਸਸਤੀ ਅਤੇ ਵਧੀਆ ਸਿਹਤ ਸੇਵਾ ਲਈ ਡਾ.ਰਤਨ ਲਾਲ ਗੋਇਲ, ਅਧਿਆਪਕ ਵਿਨੇ ਕੁਮਾਰ, ਸਿਕੰਦਰ ਸਿੰਘ ਈ.ਓ. ਬਰੇਟਾ, ਪ੍ਰਬਤਾਰੋਹੀ ਪ੍ਰਦੀਪ ਸਿੰਘ ਆਸਟੇ੍ਰਲੀਆ, ਐਮ.ਬੀ.ਬੀ.ਐੱਸ ਦਾਖ਼ਲੇ ਲਈ ਕੁਲਮਨਦੀਪ ਕੌਰ, ਪੰਜਾਬ ਗੋਲਡ ਤੀਰ-ਅੰਦਾਜ਼ੀ ਲਈ ਹਰਮਨਦੀਪ ਕੌਰ, ਆਈ.ਆਈ.ਟੀ ਦਾਖ਼ਲੇ ਲਈ ਜਸਨੂਰ ਕੌਰ ਬਰੇਟਾ ਸ਼ਾਮਲ ਸਨ | ਸੰਸਥਾ ਦੇ ਪ੍ਰਧਾਨ ਮੇਲਾ ਸਿੰਘ ਮੰਡੇਰ, ਖ਼ਜ਼ਾਨਚੀ ਗੁਲਜ਼ਾਰ ਸਿੰਘ ਤੇ ਕਿ੍ਸ਼ਨ ਰੰਘੜਿਆਲ ਨੇ ਵੀ ਸੰਬੋਧਨ ਕੀਤਾ |