12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਕਾਂਗਰਸ ਨੂੰ ਫੁੱਟ ਕਾਰਨ ਨਮੋਸ਼ੀਜਨਕ ਹਾਰ ਦਾ ਵੇਖਣਾ ਪਿਆ ਮੂੰਹ! <br/>

Ad Position 21
No active advertisement
ਅਜੀਤ ਡੈਸਕ 21-12-2025
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 20 ਦਸੰਬਰ- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਮਾਨਸਾ ਜ਼ਿਲੇ੍ਹ 'ਚ ਕਾਂਗਰਸ ਪਾਰਟੀ ਨੂੰ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਅਜਿਹਾ ਚੋਣ ਪ੍ਰਕਿਰਿਆ ਤੋਂ ਪਹਿਲਾਂ ਹੀ ਜੱਗ ਜ਼ਾਹਿਰ ਹੋ ਗਿਆ ਸੀ ਕਿਉਂਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਇੰਚਾਰਜਾਂ ਦੀ ਆਪਸੀ ਸੁਰ ਹੀ ਨਹੀਂ ਮਿਲਦੀ ਬਲਕਿ ਇਨ੍ਹਾਂ ਚੋਣਾਂ 'ਚ ਉਨ੍ਹਾਂ ਨੇ ਅੰਦਰ ਖਾਤੇ ਇਕ ਦੂਜੇ ਹਲਕੇ 'ਚ ਆਪਣਿਆਂ ਦਾ ਵਿਰੋਧ ਵੀ ਕੀਤਾ ਹੈ | ਦੱਸ ਦੇਈਏ ਕਿ ਜ਼ਿਲ੍ਹਾ ਪ੍ਰੀਸ਼ਦ ਦੇ 11 ਜ਼ੋਨ ਹਨ, ਜਿਨ੍ਹਾਂ ਵਿਚੋਂ ਕਾਂਗਰਸ ਪਾਰਟੀ ਬੁਢਲਾਡਾ ਵਿਧਾਨ ਸਭਾ ਹਲਕੇ 'ਚ ਪੈਂਦੇ ਬੱਛੋਆਣਾ ਤੇ ਕੁੱਲਰੀਆਂ ਜ਼ੋਨ ਤੋਂ ਉਮੀਦਵਾਰ ਹੀ ਨਹੀਂ ਖੜ੍ਹੇ ਕਰ ਸਕੀ | ਜ਼ਿਲ੍ਹਾ ਪ੍ਰੀਸ਼ਦ 'ਚ ਸੱਤਾਧਾਰੀ ਧਿਰ ਦੇ 7 ਉਮੀਦਵਾਰ ਜਿੱਤੇ ਹਨ ਜਦਕਿ ਸ਼ੋ੍ਰਮਣੀ ਅਕਾਲੀ ਦਲ ਦੇ ਹਿੱਸੇ 4 ਜ਼ੋਨ ਆਏ ਹਨ | ਕਾਂਗਰਸ ਨੂੰ 'ਜ਼ੀਰੋ' ਮਿਲੀ ਹੈ | ਰਾਜਸੀ ਪਾਰਟੀਆਂ ਨੂੰ ਹਾਸਲ ਹੋਈਆਂ ਵੋਟਾਂ ਦੀ ਗਿਣਤੀ ਦੇ ਅੰਕੜੇ 'ਤੇ ਝਾਤ ਮਾਰੀ ਜਾਵੇ ਤਾਂ 94 ਹਜ਼ਾਰ 111 ਵੋਟਾਂ 'ਆਪ' ਨੂੰ ਮਿਲੀਆਂ ਹਨ | ਸ਼ੋ੍ਰਮਣੀ ਅਕਾਲੀ ਦਲ 93 ਹਜ਼ਾਰ 277 ਵੋਟਾਂ ਲੈਣ 'ਚ ਸਫਲ ਹੋਇਆ ਹੈ ਜਦੋਂ ਕਿ ਕਾਂਗਰਸ ਪਾਰਟੀ ਦੇ ਹਿੱਸੇ ਸਿਰਫ਼ 39 ਹਜ਼ਾਰ 863 ਵੋਟਾਂ ਹੀ ਆਈਆਂ ਹਨ | 4 ਪੰਚਾਇਤ ਸੰਮਤੀਆਂ ਮਾਨਸਾ, ਬੁਢਲਾਡਾ, ਝੁਨੀਰ ਤੇ ਸਰਦੂਲਗੜ੍ਹ ਦੇ ਕੁੱਲ 86 ਜ਼ੋਨ ਹਨ | 5 ਉਮੀਦਵਾਰ ਨਿਰਵਿਰੋਧ ਚੁਣੇ ਜਾਣ ਕਰ ਕੇ 81 ਜ਼ੋਨਾਂ 'ਤੇ ਚੋਣ ਹੋਈ ਸੀ | ਸਿਤਮਜ਼ਰੀਫੀ ਇਹ ਹੈ ਕਿ ਕਾਂਗਰਸ ਪਾਰਟੀ 29 ਸੰਮਤੀ ਜ਼ੋਨਾਂ 'ਤੇ ਉਮੀਦਵਾਰ ਹੀ ਖੜ੍ਹੇ ਨਹੀਂ ਕਰ ਸਕੀ | ਇਨ੍ਹਾਂ ਜ਼ੋਨਾਂ 'ਚ ਵਿਧਾਨ ਸਭਾ ਹਲਕਾ ਬੁਢਲਾਡਾ ਤੇ ਸਰਦੂਲਗੜ੍ਹ ਦੇ 12-12 ਅਤੇ ਮਾਨਸਾ ਹਲਕੇ ਦੇ 5 ਜ਼ੋਨ ਸ਼ਾਮਿਲ ਹਨ | ਕਾਂਗਰਸ ਨੂੰ ਸਿਰਫ਼ ਅੱਧੀ ਦਰਜਨ (6 ਜ਼ੋਨਾਂ) 'ਤੇ ਜਿੱਤ ਨਸੀਬ ਹੋਈ ਹੈ | ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਪੰਚਾਇਤ ਸੰਮਤੀ ਝੁਨੀਰ ਦੇ 4 ਅਤੇ ਪੰਚਾਇਤ ਸੰਮਤੀ ਮਾਨਸਾ ਦੇ 2 ਜ਼ੋਨਾਂ 'ਤੇ ਜਿੱਤ ਹਾਸਲ ਹੋਈ ਹੈ ਜਦਕਿ ਬੁਢਲਾਡਾ ਤੇ ਸਰਦੂਲਗੜ੍ਹ ਸੰਮਤੀ 'ਚ ਪਾਰਟੀ ਖਾਤਾ ਨਹੀਂ ਖੋਲ੍ਹ ਸਕੀ |
ਸੰਮਤੀ ਜ਼ੋਨਾਂ 'ਚ 37 'ਆਪ' ਤੇ 33 ਅਕਾਲੀ ਦਲ ਦੇ ਮੈਂਬਰ ਚੁਣੇ
ਪਿਛਲੇ ਦਿਨੀਂ ਪਿ੍ੰਟ ਮੀਡੀਆ 'ਚ ਪੰਚਾਇਤ ਸੰਮਤੀ ਜ਼ੋਨਾਂ 'ਚ ਕਾਂਗਰਸ ਦੇ 12 ਮੈਂਬਰ ਜਿੱਤਣ ਦੇ ਅੰਕੜੇ ਦਿੱਤੇ ਗਏ ਸਨ, ਜਿਸ 'ਚ ਤਕਨੀਕੀ ਗ਼ਲਤੀ ਰਹੀ ਸੀ | ਪੰਚਾਇਤ ਸੰਮਤੀਆਂ ਦੇ ਚੁਣੇ ਗਏ ਕੁੱਲ 86 ਮੈਂਬਰਾਂ 'ਚ 37 ਆਮ ਆਦਮੀ ਪਾਰਟੀ, 33 ਸ਼੍ਰੋਮਣੀ ਅਕਾਲੀ ਦਲ, 6 ਕਾਂਗਰਸ, 1 ਭਾਜਪਾ ਤੋਂ ਇਲਾਵਾ 9 ਆਜ਼ਾਦ ਹਨ | ਬਹੁਜਨ ਸਮਾਜ ਪਾਰਟੀ ਵਲੋਂ 5 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਤੋਂ ਉਮੀਦਵਾਰ ਖੜ੍ਹੇ ਕੀਤੇ ਗਏ ਸਨ, ਨੂੰ 4119 ਵੋਟਾਂ ਮਿਲੀਆਂ | ਭਾਜਪਾ ਵਲੋਂ 2 ਜ਼ੋਨਾਂ 'ਤੇ ਉਮੀਦਵਾਰ ਉਤਾਰੇ ਗਏ ਸਨ, ਨੂੰ 2353 ਵੋਟ ਮਿਲੇ ਹਨ | ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਭਾਜਪਾ ਨੇ 23 ਸੰਮਤੀ ਜ਼ੋਨਾਂ 'ਤੇ ਚੋਣ ਲੜੀ ਅਤੇ 1 ਉਮੀਦਵਾਰ ਜਿੱਤਣ 'ਚ ਸਫਲ ਵੀ ਹੋਇਆ | ਬਸਪਾ ਨੇ ਵੀ 2 ਸੰਮਤੀ ਜ਼ੋਨਾਂ ਤੋਂ ਚੋਣ ਲੜੀ ਪਰ ਸਫਲਤਾ ਨਹੀਂ ਮਿਲੀ |

Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦਾ ਵਿਕਾਸ ਪ੍ਰਤੀਬੱਧਤਾ ਨਾਲ ਕਰਨ ਦਾ ਯਤਨ ਕਰਾਂਗੀ-ਕਰਮਜੀਤ ਕੌਰ ਸਮਾਓਾ <br/> ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਹੋਲੀ ਹਾਰਟ ਕਾਨਵੈਂਟ ਸਕੂਲ ਬੁਢਲਾਡਾ ਦਾ ਸਾਲਾਨਾ ਸਮਾਗਮ <br/>
Ad Position 24