ਭੀਖੀ, 20 ਦਸੰਬਰ (ਬਲਕਾਰ ਸਿੰਘ ਸਹੋਤਾ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓਾ ਨੇ ਦਾਅਵੇ ਨਾਲ ਕਿਹਾ ਹੈ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦਲੇਲ ਸਿੰਘ ਵਾਲਾ ਅਧੀਨ ਪੈਂਦੇ ਪਿੰਡਾਂ 'ਚ ਵਿਕਾਸ ਦੀ ਖੜੋਤ ਤੋੜੀ ਜਾਵੇਗੀ ਅਤੇ ਪ੍ਰਤੀਬੱਧਤਾ ਨਾਲ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਬੀਬੀ ਸਮਾਓਾ ਨੇ ਉਪਰੋਕਤ ਜ਼ੋਨ ਤੋਂ ਆਪ ਉਮੀਦਵਾਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਵੱਖ-ਵੱਖ ਪਿੰਡਾ ਨੂੰ ਸਿਰਫ਼ ਵਿੱਤ ਕਮਿਸ਼ਨ ਦੇ ਫ਼ੰਡ ਹੀ ਮਿਲੇ ਹਨ ਜਦਕਿ ਰਾਜ ਸਰਕਾਰ ਵਲੋਂ ਗਰਾਂਟ ਨਾ ਦੇ ਬਰਾਬਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਬਠਿੰਡਾ ਹਲਕੇ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਅਖ਼ਤਿਆਰੀ ਕੋਟੇ 'ਚੋਂ ਦਿਲ ਖੋਲ੍ਹ ਕੇ ਪਿੰਡਾਂ ਨੂੰ ਗਰਾਂਟਾਂ ਦਿੰਦੇ ਆ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਉਚੇਚਾ ਯਤਨ ਰਹੇਗਾ ਕਿ ਹਲਕੇ 'ਚ ਵੱਧ ਤੋਂ ਵੱਧ ਐਮ.ਪੀ. ਲੈਡ ਰਾਹੀਂ ਵਿਕਾਸ ਕਾਰਜ ਕਰਵਾਏ ਜਾਣ | ਇਸ ਮੌਕੇ ਬਾਬਾ ਗੋਰਾ ਸਿੰਘ ਸਮਾਓਾ, ਪ੍ਰਗਟ ਸਿੰਘ ਸਮਾਓਾ, ਕੁਲਸ਼ੇਰ ਸਿੰਘ ਰੂਬਲ, ਬਲਜੀਤ ਸਿੰਘ ਅਤਲਾ ਆਦਿ ਹਾਜ਼ਰ ਸਨ |