25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਖੇ ਪੇਰੈਂਟਸ ਓਰੀਐਂਟੇਸ਼ਨ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-12-2025
ਲਹਿਰਾ ਮੁਹੱਬਤ, 21 ਦਸੰਬਰ (ਸੁਖਪਾਲ ਸਿੰਘ ਸੁੱਖੀ)-ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਨੇ ਮਾਪਿਆਂ ਦਾ ਸੁਆਗਤ ਕਰਦੇ ਹੋਏ ਸਕੂਲ ਦੇ ਦਿ੍ਸ਼ਟੀਕੋਣ, ਕਦਰਾਂ-ਕੀਮਤਾਂ ਅਤੇ ਅਧਿਆਪਨ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪੈਰੇਂਟਸ ਓਰੀਐਂਟੇਸ਼ਨ ਪੋਗਰਾਮ ਕੀਤਾ | ਸਿਲਵਰ ਓਕਸ ਸਕੂਲ ਦੇ ਨਿਰਦੇਸ਼ਕਾਂ ਬਰਨਿੰਦਰ ਪਾਲ ਸੇਖੋਂ ਵਲੋਂ ਇਹ ਵਿਸ਼ੇਸ਼ ਸੈਸ਼ਨ ਨੂੰ ਸੰਭਾਲਿਆ | ਸਕੂਲ ਪਹੁੰਚਣ ਉਪਰੰਤ ਸਵਾਗਤੀ ਚਿੰਨ੍ਹ ਦਿੰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਪਰੰਪਰਾਗਤ ਦੀਪ ਜਗਾਉਣ ਨਾਲ ਹੋਈ | ਨਿਰਦੇਸ਼ਕਾਂ ਸ੍ਰੀਮਤੀ ਸੇਖੋਂ ਦੀ ਮੌਜੂਦਗੀ ਨੇ ਸਮਾਰੋਹ ਦੀ ਸ਼ੋਭਾ ਵਧਾਈ | ਇਸ ਅਕਾਦਮਿਕ ਸੈਸ਼ਨ ਵਿਚ ਪਹੁੰਚੇ ਮਾਪਿਆਂ ਨੂੰ ਜੀ ਆਇਆ ਆਖਦੇ ਹੋਏ ਸ੍ਰੀਮਤੀ ਸੇਖੋਂ ਨੇ ਮਾਪਿਆਂ ਤੇ ਅਧਿਆਪਕਾਂ ਦੇ ਸੰਬੰਧਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਗੱਲ ਕੀਤੀ | ਉਨ੍ਹਾਂ ਮਾਪਿਆਂ ਦੇ ਸਕੂਲ ਨਾਲ ਮਜ਼ਬੂਤ ਸੰਬੰਧਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਮਹੱਤਤਾ ਨੂੰ ਸਮਝਦੇ ਹਾਂ, ਪਰ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਉਦੇਸ਼ ਨੂੰ ਪੂਰਾ ਕਰਨ ਲਈ ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਭੂਮਿਕਾ ਨੂੰ ਸਵੀਕਾਰਦੇ ਹੋਏ ਕਿਹਾ ਸਾਡੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੋ ਸਕਦਾ ਹੈ | ਮਾਪਿਆਂ ਨੂੰ ਬੱਚਿਆਂ ਦੇ ਸਹੀ ਪਾਲਣ ਪੋਸ਼ਣ ਬਾਰੇ ਵੀ ਜਾਗਰੂਕ ਕੀਤਾ | ਇਸ ਤੋਂ ਬਾਅਦ ਸਕੂਲ ਵਿੱਦਿਅਕ ਗਤੀਵਿਧੀਆਂ ਰੋਜ਼ਾਨਾ ਜਮਾਤ ਕਾਰਜ, ਸਿਲੇਬਸ, ਵਿਸ਼ੇਸ਼ ਸਕੂਲ ਪ੍ਰੋਗਰਾਮ ਆਦਿ ਸਭ ਬਾਰੇ ਢੁਕਵੀਂ ਜਾਣਕਾਰੀ ਦਿੰਦੇ ਹੋਏ ਮਾਪਿਆਂ ਨੂੰ ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਭਰੋਸਾ ਦਿਵਾਇਆ | ਉਪਰੰਤ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਛਾਇਆ ਵਿਨੋਚਾ ਨੇ ਮਾਪਿਆਂ ਦੀ ਭਾਗੀਦਾਰੀ ਅਤੇ ਸੰਸਥਾ 'ਤੇ ਵਿਸ਼ਵਾਸ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਪ੍ਰੋਗਰਾਮ ਦਾ ਸਮਾਪਤ ਕੀਤਾ | ਨਰਸਰੀ ਤੋਂ ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਮਾਪੇ-ਅਧਿਆਪਕ ਮੀਟਿੰਗ ਕੀਤੀ | ਜਿਸ ਨਾਲ ਮਾਪਿਆਂ ਨੂੰ ਅਧਿਆਪਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ | ਮਾਪਿਆਂ ਨੂੰ ਆਪਣੇ ਬੱਚਿਆਂ ਦੀ ਅਕਾਦਮਿਕ ਤਰੱਕੀ, ਕਲਾਸ-ਰੂਮ ਵਿੱਚ ਵਿਹਾਰ ਅਤੇ ਸਮੁੱਚੇ ਵਿਕਾਸ ਬਾਰੇ ਜਾਣੂ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਲੋਂ ਵਿਦਿਆਰਥੀਆਂ ਲਈ ਇੱਕ ਵਿੱਦਿਅਕ ਟੂਰ <br/> ਅਗਲੀ ਖ਼ਬਰ ਜਨਤਕ ਥਾਵਾਂ 'ਤੇ ਜਲੂਸ ਕੱਢਣ ਅਤੇ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ
Ad Position 24