25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਫ਼ਰ-ਏ-ਸ਼ਹਾਦਤ ਦੇ ਗੌਰਵਮਈ ਇਤਿਹਾਸ ਨੂੰ ਸਮਰਪਿਤ ਪੰਦ੍ਹਰਵਾੜਾ ਗੁਰਮਤਿ ਸਮਾਗਮਾਂ 'ਚ ਵੱਧ ਤੋਂ ਵੱਧ ਸੰਗਤਾਂ 'ਚ ਉਤਸ਼ਾਹ <br/>

Ad Position 21
No active advertisement
ਅਜੀਤ ਡੈਸਕ 22-12-2025
ਬਠਿੰਡਾ, 21 ਦਸੰਬਰ (ਅਵਤਾਰ ਸਿੰਘ ਕੈਂਥ)-ਸ਼ਹਿਰ ਦੀ ਨਿਰੋਲ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਹਰ ਸਾਲ ਦੀ ਤਰ੍ਹਾਂ ਦਸੰਬਰ ਦੇ ਮਹੀਨੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਸੰਗਤਾਂ ਦੀ ਮੰਗ 'ਤੇ ਘਰ-ਘਰ ਅਤੇ ਗੁਰੂ ਘਰਾਂ 'ਚ ਰਾਤ ਦੇ ਸਮੇਂ ਕਰਵਾਏ ਜਾ ਰਹੇ ਹਨ | ਪੰਦਰ੍ਹਵਾੜਾ ਸਮਾਗਮਾਂ 'ਚ ਸੰਗਤਾਂ ਦੇ ਉਤਸ਼ਾਹ ਕਾਰਨ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ | ਸਮਾਗਮ ਦੀ ਸ਼ੁਰੂਆਤ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਨਾਲ ਕੀਤੀ ਜਾਂਦੀ ਹੈ | ਪਹਿਲਾ ਸਮਾਗਮ ਬਲਵਿੰਦਰ ਸਿੰਘ ਵਿਰਕ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਦੂਜਾ ਗੁਰਦੁਆਰਾ ਭਾਈ ਜਗਤਾ ਜੀ ਤੇ ਗੁਰਦੁਆਰਾ ਸਾਹਿਬ ਸੁਖਮਨੀ ਸਾਹਿਬ ਸੁਸਾਇਟੀ ਗਰੀਨ ਸਿਟੀ ਅਤੇ ਤੀਜਾ ਸਮਾਗਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮੁਹੱਲਾ ਨਿਵਾਸੀ ਸਾਂਝਾ ਅਤੇ ਚੌਥਾ ਡਾ: ਰਿਪਦਮਨ ਸਿੰਘ ਕਾਲੜਾ, ਪੰਜਵਾਂ ਗੁਰਚਰਨ ਸਿੰਘ ਗਰੀਨ ਸਿਟੀ, ਛੇਵਾਂ ਸਰਬਜੀਤ ਸਿੰਘ ਭਸੀਨ ਸਿਵਲ ਲਾਇਨਜ਼, ਸੱਤਵਾਂ ਬੀਬੀ ਜੋਗਿੰਦਰ ਕੌਰ ਕੋਹਲੀ/ਦਵਿੰਦਰ ਸਿੰਘ ਕੋਹਲੀ, ਅੱਠਵਾਂ ਭਾਈ ਕੁਲਦੀਪ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੇ ਗ੍ਰਹਿ 'ਚ ਕਥਾ ਵਾਚਕ ਭਾਈ ਗੁਰਇੰਦਰਦੀਪ ਸਿੰਘ ਅੰਬਾਲੇ ਵਾਲੇ, ਪ੍ਰੋ: ਕੁਲਵਿੰਦਰ ਸਿੰਘ, ਕਥਾ ਵਾਚਕ ਭਾਈ ਪ੍ਰੋ: ਨਛੱਤਰ ਸਿੰਘ ਭਾਂਬੜੀ, ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਅੰਗਰੇਜ਼ ਸਿੰਘ ਕੈਲੋਫੋਰਨੀਆਂ ਵਾਲਿਆਂ ਨੇ ਸਿੱਖ ਇਤਿਹਾਸ ਦੇ ਅਨਮੋਲ ਪੰਨੇ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਹਜ਼ੂਰੀ ਰਾਗੀ ਸ਼ਹੀਦ ਭਾਈ ਮਤੀ ਦਾਸ ਨਗਰ ਗੁਰਦੁਆਰਾ ਸਾਹਿਬ ਦੇ ਭਾਈ ਪਵਿੱਤਰ ਸਿੰਘ ਨਾਹਰਾ, ਭਾਈ ਨਵਜੋਤ ਸਿੰਘ ਗੁਲਾਬਗੜ੍ਹ, ਤਬਲਾ ਵਾਦਕ ਭਾਈ ਗੁਰਬੰਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਮਨਜੋਤ ਸਿੰਘ, ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲਿਆਂ ਵਲੋਂ ਆਪਣੀ ਮਧੁਰ ਰਸਭਿੰਨੀ ਆਵਾਜ਼ 'ਚ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਅਰਦਾਸ ਕਰਨ ਦੀ ਸੇਵਾ ਭਾਈ ਮਨਜੋਤ ਸਿੰਘ ਅਤੇ ਹੁਕਮਨਾਮਾ ਭਾਈ ਅੰਮਿ੍ਤ ਸਿੰਘ ਪਾਤੜਾਂ ਵਲੋਂ ਸਰਵਣ ਕਰਵਾਇਆ ਗਿਆ | ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਫੂਲ ਟਾਊਨ ਵਲੋਂ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਲੋਂ ਵਿਦਿਆਰਥੀਆਂ ਲਈ ਇੱਕ ਵਿੱਦਿਅਕ ਟੂਰ <br/>
Ad Position 24