25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬਾਰ ਐਸੋਸੀਏਸ਼ਨ ਫੂਲ ਟਾਊਨ ਵਲੋਂ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 22-12-2025
ਰਾਮਪੁਰਾ ਫੂਲ, 21 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਵਲੋਂ ਬਾਰ ਐਸੋਸੀਏਸ਼ਨ ਫੂਲ ਟਾਊਨ ਦੇ ਸਹਿਯੋਗ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਰੋਮੀ ਬਾਂਸਲ ਦੀ ਅਗਵਾਈ ਹੇਠ ਕੋਰਟ ਕੰਪਲੈਕਸ ਫੂਲ ਟਾਊਨ ਵਿਖੇ ਇਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ¢ ਇਸ ਮੌਕੇ ਮਾਨਯੋਗ ਜੱਜ ਸਾਹਿਬਾਨ ਗੀਤਾ ਰਾਣੀ, ਅੰਜਲੀ ਕੌਰ, ਪਿ੍ਯੰਕਾ ਅਤੇ ਰੀਨਾ ਰਾਣੀ ਤੇ ਸਰਕਾਰੀ ਵਕੀਲ ਸਾਹਿਲ ਜਿੰਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਖੂਨ ਦਾਨੀਆ ਦੀ ਹÏਸਲਾ ਅਫਜ਼ਾਈ ਕੀਤੀ¢ ਕੈਂਪ ਦੌਰਾਨ ਬਲੱਡ ਬੈਂਕ ਰਾਮਪੁਰਾ ਫੂਲ ਦੀ ਟੀਮ ਵਲੋਂ ਡਾਕਟਰ ਸਵੀਟੀ ਦੀ ਅਗਵਾਈ ਹੇਠ 56 ਯੂਨਿਟ ਖੂਨ ਇਕੱਠਾ ਕੀਤਾ ਗਿਆ¢ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਮੀ ਬਾਂਸਲ ਨੇ ਦੱਸਿਆ ਕਿ ਖੂਨ ਦਾਨ ਕੈਂਪ ਵਿੱਚ ਮਰਦਾਂ ਦੇ ਨਾਲ-ਨਾਲ ਅÏਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ¢ ਉਨ੍ਹਾਂ ਦੱਸਿਆ ਕਿ ਸਰਕਾਰੀ ਵਕੀਲ ਸਮੇਤ ਵਕੀਲ ਪਤੀ-ਪਤਨੀ ਨੇ ਵੀ ਸਵੈ-ਇੱਛਾ ਨਾਲ ਖੂਨ ਦਾਨ ਕੀਤਾ¢ ਕੈਂਪ ਦੌਰਾਨ ਖੂਨ ਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਸਕੱਤਰ ਬਲਕਰਨ ਸਿੰਘ ਸੰਧੂ, ਉਪ-ਪ੍ਰਧਾਨ ਪੁਸ਼ਪਾ ਦੇਵੀ ਪੁਨੀਆ, ਖ਼ਜ਼ਾਨਚੀ ਅਮਨਦੀਪ ਤਲਵਾਰ, ਜੁਆਇੰਟ ਸਕੱਤਰ ਮਨਦੀਪ ਸਿੰਘ ਸਿੱਧੂ, ਐਡਵੋਕੇਟ ਬਲਦੇਵ ਅੰਬੇਡਕਰੀ, ਰੀਡਰ ਵਿਕਰਮ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਿਆਸੀ ਸ਼ਖ਼ਸੀਅਤਾਂ ਵਲੋਂ ਸਾਬਕਾ ਸਰਪੰਚ ਸਰਬਜੀਤ ਸਿੰਘ ਚੱਕ ਰੁਲਦੂ ਸਿੰਘ ਵਾਲਾ ਨੂੰ ਭਾਵਪੂਰਨ ਸ਼ਰਧਾਂਜਲੀ <br/> ਅਗਲੀ ਖ਼ਬਰ ਸਫ਼ਰ-ਏ-ਸ਼ਹਾਦਤ ਦੇ ਗੌਰਵਮਈ ਇਤਿਹਾਸ ਨੂੰ ਸਮਰਪਿਤ ਪੰਦ੍ਹਰਵਾੜਾ ਗੁਰਮਤਿ ਸਮਾਗਮਾਂ 'ਚ ਵੱਧ ਤੋਂ ਵੱਧ ਸੰਗਤਾਂ 'ਚ ਉਤਸ਼ਾ...
Ad Position 24