02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਰਾਮਪੁਰਾ ਫੂਲ 'ਚ ਚੋਰਾਂ ਨੇ ਮਚਾਈ ਦਹਿਸ਼ਤ, ਦੁਕਾਨ ਨੂੰ ਬਣਾਇਆ ਨਿਸ਼ਾਨਾ ਚੋਰ ਬੇਖ਼ੌਫ ਚੋਰੀ ਦੀਆਂ ਵਾਰਦਾਤਾਂ ਨੂੰ ਦੇ ਰਹੇ ਨੇ ਅੰਜਾਮ <br/>

Ad Position 21
No active advertisement
ਅਜੀਤ ਡੈਸਕ 23-12-2025
ਰਾਮਪੁਰਾ ਫੂਲ, 22 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਫੂਲ ਸ਼ਹਿਰ ਵਿਚ ਸ਼ਾਤਿਰ ਚੋਰਾਂ ਵਲੋਂ ਬੇਖ਼ੌਫ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਸਥਾਨਕ ਸ਼ਹਿਰ ਦੇ ਸਟੇਡੀਅਮ ਕੋਲ ਚੋਰਾਂ ਵਲੋਂ ਅੱਜ ਇੱਕ ਹੋਰ ਦੁਕਾਨ (ਡੇਅਰੀ) ਨੂੰ ਨਿਸ਼ਾਨਾ ਬਣਾਇਆ ਗਿਆ | ਦੁਕਾਨ ਦੇ ਮਾਲਕ ਸੁਰੇਸ਼ ਗਰਗ ਨੇ ਦੱਸਿਆ ਕਿ ਮੇਰੀ ਸਟੇਡੀਅਮ ਦੇ ਨਜ਼ਦੀਕ ਫ਼ੈਕਟਰੀ ਰੋਡ ਪੁਲ ਦੇ ਨਾਲ ਦੁਕਾਨ (ਡੇਅਰੀ) ਹੈ ਬੀਤੀ ਰਾਤ 3:20 'ਤੇ ਮੈਨੂੰ ਫ਼ੋਨ ਆਇਆ ਕਿ ਤੁਹਾਡੀ ਦੁਕਾਨ ਖੁੱਲ੍ਹੀ ਪਈ ਆ, ਜਿਸ ਵਿਚ ਚੋਰੀ ਹੋ ਗਈ ਹੈ ਤੇ ਜਦੋਂ ਮੈਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਸਾਰੇ ਜਿੰਦੇ ਟੁੱਟੇ ਹੋਏ ਸਨ ਤੇ ਸਾਰੇ ਗੱਲੇ ਅੰਦਰ ਤੱਕ ਖਿੱਲਰੇ ਹੋਏ ਸੀ ਇੱਕ ਦੇਸੀ ਘਿਓ ਦੀ ਕੇਨ ਜੋ ਕੀ ਭਰੀ ਹੋਈ ਸੀ ਉਹ ਚੋਰ ਨਾਲ ਲੈ ਗਏ | ਇਸ ਤੋਂ ਇਲਾਵਾ ਮੇਰੀਆਂ ਚੈੱਕ ਬੁੱਕਾਂ, ਬੈਂਕ ਦੀਆਂ ਕਾਪੀਆਂ ਤੇ ਦੋ ਚੈੱਕ, ਪੈਨ ਡਰਾਈਵਾਂ, ਜ਼ਰੂਰੀ ਕਾਗ਼ਜ਼ਾਤ ਸਨ ਜੋ ਦੁਕਾਨ ਗੱਲੇ ਵਿਚ ਪਏ ਸਨ, ਉਹ ਗ਼ਾਇਬ ਸਨ, ਪਰ ਕੁਝ ਸਮੇਂ ਬਾਅਦ ਜਦੋਂ ਦੁਕਾਨਦਾਰ ਵਲੋਂ ਲੋਕਾਂ ਦੀ ਮਦਦ ਨਾਲ ਆਸੇ-ਪਾਸੇ ਚੋਰੀ ਹੋਏ ਸਮਾਨ (ਜ਼ਰੂਰੀ ਕਾਗ਼ਜ਼ਾਤ) ਦੀ ਤਲਾਸ਼ੀ ਕੀਤੀ ਗਈ ਤਾਂ ਉਹ ਦੁਕਾਨ ਤੋਂ ਕੁਝ ਦੂਰੀ 'ਤੇ ਸਥਿਤ ਇੱਕ ਪਲਾਂਟ ਵਿਚ ਮਿਲ ਗਏ ਹਨ | ਪੀੜਤ ਦੁਕਾਨਦਾਰ ਵਲੋਂ ਦੱਸਿਆ ਗਿਆ ਕਿ ਚੋਰ ਸ਼ਟਰ ਦੇ ਮੁੱਖ ਜਿੰਦੇ ਨੂੰ ਤੋੜ ਕੇ ਅੰਦਰ ਦਾਖਲ ਹੋ ਗਏ | ਇਸ ਚੋਰੀ ਸੰਬੰਧੀ ਦੁਕਾਨਦਾਰ ਸੁਰੇਸ਼ ਗਰਗ ਨੇ ਪੁਲਿਸ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦਾ ਪਤਾ ਲਗਾ ਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਚੋਰੀ ਦੀ ਘਟਨਾਵਾਂ ਕਾਰਨ ਦੁਕਾਨਦਾਰਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਰੀਆਂ ਕਾਰਨ ਅੱਜ ਦੇ ਦੁਕਾਨਦਾਰਾਂ ਵਿਚ ਅਸੁਰੱਖਿਅਤਾ ਦੀ ਭਾਵਨਾ ਪੈਦਾ ਹੋ ਰਹੀ ਹੈ | ਸ਼ਹਿਰ ਵਿਚ ਆਏ ਦਿਨ ਹੋ ਰਹੀਆਂ ਚੋਰੀਆਂ ਲੋਕਾਂ ਲਈ ਸਿਰਦਰਦੀ ਬਣ ਰਹੀਆਂ ਹਨ ਤੇ ਲੋਕ ਇੱਥੋਂ ਕਿਵੇਂ ਸੁਰੱਖਿਅਤ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਰਾਤ ਸਮੇਂ ਸ਼ਹਿਰ ਵਿਚ ਪੁਲਿਸ ਵਲੋਂ ਗਸ਼ਤ ਵਧਾਈ ਜਾਵੇ ਜੋ ਕਿ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ, ਮਾਮਲਾ ਦਰਜ <br/> ਅਗਲੀ ਖ਼ਬਰ 5994 ਬੇਰੁਜ਼ਗਾਰ ਈ. ਟੀ. ਟੀ ਅਧਿਆਪਕਾਂ ਵਲੋਂ ਡੀ. ਪੀ. ਆਈ.ਦਫ਼ਤਰ ਅੱਗੇ ਲਗਾਏ ਧਰਨੇ ਨੂੰ 120 ਦਿਨ ਹੋਏ ਪੂਰੇ-ਸਰਕਾਰ...
Ad Position 24