02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੰਜਾਬ ਸਟੇਟ ਵੁਮੈਨ ਚੈੱਸ ਚੈਂਪੀਅਨਸ਼ਿਪ 'ਚ ਮਨੂ ਵਾਟਿਕਾ ਸਕੂਲ ਦੀਆਂ ਖਿਡਾਰਨਾਂ ਨੇ ਸੋਨ ਤਗਮਾ ਫੁੰਡਿਆ <br/>

Ad Position 21
No active advertisement
ਬੁਢਲਾਡਾ ਵਿਖੇ ਜੇਤੂ ਖਿਡਾਰਨਾਂ ਪਿ੍ੰਸੀਪਲ ਤੇ ਕੋਚ ਨਾਲ | ਅਜੀਤ ਤਸਵੀਰ <br/> 23-12-2025
ਬੁਢਲਾਡਾ, 22 ਦਸੰਬਰ (ਮਨਚੰਦਾ)- ਪੰਜਾਬ ਸਟੇਟ ਵੁਮੈਨ ਚੈੱਸ ਚੈਂਪੀਅਨਸ਼ਿਪ ਵਿਚ ਅੰਡਰ-11 ਲੜਕੀਆਂ ਨੇ 10 ਟੀਮਾਂ ਦੇ ਮੁਕਾਬਲੇ 'ਚ ਸੋਨ ਮੈਡਲ ਹਾਸਲ ਕੀਤਾ ਹੈ | ਸਕੂਲ ਪਹੁੰਚਣ 'ਤੇ ਖਿਡਾਰਨਾਂ ਦਾ ਪਿ੍ੰਸੀਪਲ ਅਤੇ ਖੇਡ ਵਿਭਾਗ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਸਕੂਲ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਸੂਬਾ ਪੱਧਰੀ ਚੈਂਪੀਅਨਸ਼ਿਪ ਵਿਚ ਮਨੂ ਵਾਟਿਕਾ ਸਕੂਲ ਦੀ ਚੈੱਸ ਟੀਮ ਵਿਚ 10 ਹੋਰ ਟੀਮਾਂ ਨੇ ਵੀ ਭਾਗ ਲਿਆ, ਜਿੱਥੇ ਕੋਚ ਰਾਜੇਸ਼ ਮਿੱਤਲ ਦੀ ਮਿਹਨਤ ਸਦਕਾ ਲੜਕੀਆਂ ਨੇ ਚੈਂਪੀਅਨਸ਼ਿਪ 'ਚ ਸੋਨ ਤਗਮਾ ਫੁੰਡਿਆ | ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਖੇਡਾਂ ਦੇ ਨਾਲ ਨਾਲ ਸਿੱਖਿਆ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਹਨ | ਇਸ ਮੌਕੇ ਪਿ੍ੰਸੀਪਲ ਮਨੂ ਤਿ੍ਵੇਦੀ, ਪਿ੍ੰਸੀਪਲ ਸਤੀਸ਼ ਸਿੰਗਲਾ, ਖੇਡ ਵਿਭਾਗ ਦੇ ਮੁਖੀ ਅਮਨਦੀਪ ਸਿੰਘ ਸਿੱਧੂ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਐੱਮ. ਵਲੋਂ ਮਗਨਰੇਗਾ ਕਾਨੂੰਨ 'ਚ ਸੋਧਾਂ ਵਿਰੁੱਧ ਐਕਸ਼ਨ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਬੱਲ੍ਹੋ ਨੇ ਕਰਵਾਇਆ ਸਾਲਾਨਾ ਸਮਾਗਮ <br/>
Ad Position 24