ਬੋਹਾ, 23 ਦਸੰਬਰ (ਰਮੇਸ਼ ਤਾਂਗੜੀ)- ਪਿੰਡ ਹਾਕਮਵਾਲਾ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਯੂਥ ਵਾਲਮੀਕੀ ਕਲੱਬ ਵਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਭਾਈ ਜੀਵਨ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਾਟਕ ਦਾ ਮੰਚਨ ਕਰਵਾਇਆ ਗਿਆ | ਇਸ ਮੌਕੇ ਉੱਘੇ ਨਾਟਕਕਾਰ ਗੁਰਸ਼ਰਨ ਭਾਅ ਦੀ ਲਿਖਤ ਅਤੇ ਪ੍ਰਸਿੱਧ ਨਾਟਕ ਨਿਰਦੇਸ਼ਕ ਸਾਗਰ ਸੁਰਿੰਦਰ ਦੇ ਨਿਰਦੇਸ਼ਨ ਹੇਠ ਨਾਟਕ 'ਚਾਂਦਨੀ ਚੌਂਕ ਤੋਂ ਸਰਹਿੰਦ ਤੱਕ' ਦਾ ਮੰਚਨ ਕੀਤਾ ਗਿਆ | ਨਾਟਕ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ 'ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ' ਅਤੇ ਉਨ੍ਹਾਂ ਦੇ ਸਾਥੀ ਭਾਈ ਜੀਵਨ ਸਿੰਘ ਦੀ ਅਟੱਲ ਆਸਥਾ, ਬੇਮਿਸਾਲ ਹੌਸਲੇ ਅਤੇ ਅਡਿੱਗ ਧਰਮ ਨਿਸ਼ਠਾ ਨੂੰ ਬਹੁਤ ਹੀ ਭਾਵਪੂਰਨ ਢੰਗ ਨਾਲ ਪੇਸ਼ ਕੀਤਾ ਗਿਆ | ਸ਼ਹੀਦ ਬਾਬਾ ਜੀਵਨ ਸਿੰਘ ਯੂਥ ਵਾਲਮੀਕੀ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਪਾਲੂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਸਤਾਰਾਂ ਸਜਾਉਣ ਵਾਲੇ ਬੱਚਿਆਂ ਅੰਮਿ੍ਤਪਾਲ ਸਿੰਘ ਥਿੰਦ ਅਤੇ ਅਦਬਪ੍ਰੀਤ ਸਿੰਘ ਕੌਲਧਾਰ, ਸਿੱਖੀ ਸਰੂਪ 'ਚ ਰਹਿਤਵਾਨ ਸਿੰਘ, ਆਮ ਗਿਆਨ ਮਾਮਲੇ ਗੁਰਜੋਤ ਸਿੰਘ ਅਤੇ ਖੇਡਾਂ 'ਚ ਮੋਹਰੀ ਰਹਿਣ ਵਾਲੇ ਹੁਸਨਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ ਪਟਵਾਰੀ, ਸੁਖਪਾਲ ਸਿੰਘ ਸਿੱਧੂ, ਜਗਤਾਰ ਸਿੰਘ, ਮਾਸਟਰ ਬਲਵਿੰਦਰ ਸਿੰਘ, ਦਰਸ਼ਨ ਹਾਕਮਵਾਲਾ, ਸੰਸਾਰ ਸਿੰਘ, ਨੌਜਵਾਨ ਆਗੂ ਜਸਪਾਲ ਸਿੰਘ ਜੱਸੀ, ਗੁਰਦੀਪ ਸਿੰਘ ਦੀਪਾ, ਸੁਖਵਿੰਦਰ ਸਿੰਘ ਕਾਜੂ, ਸਕੱਤਰ ਗੁਰਬਾਜ਼ ਸਿੰਘ, ਕਾਲਾ ਸਿੰਘ, ਕਾਰਜਕਾਰੀ ਮੈਂਬਰ ਤਰਨਪ੍ਰੀਤ ਸਿੰਘ, ਸੁਖਪ੍ਰੀਤ ਸੁਖੀ, ਜਸਪ੍ਰੀਤ ਸਿੰਘ ਜੱਸੀ, ਕੇਵਲ ਸਿੰਘ ਆਦਿ ਹਾਜ਼ਰ ਸਨ |
'ਚਾਂਦਨੀ ਚੌਕ ਤੋਂ ਸਰਹਿੰਦ ਤੱਕ' ਨਾਟਕ ਦਾ ਮੰਚਨ <br/>
ਅਜੀਤ ਡੈਸਕ
24-12-2025