ਜੋਗਾ, 28 ਦਸੰਬਰ (ਚਹਿਲ)-ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸਕੂਲ (ਲੜਕੇ) ਜੋਗਾ ਵਿਖੇ ਚੱਲ ਰਹੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੌਰਾਨ ਵਲੰਟੀਅਰਾਂ ਨੇ ਜਾਗਰੂਕਤਾ ਰੈਲੀ ਕੱਢੀ | ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਡਾ. ਮਲਕੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਂਪ ਕਮਾਡੈਂਟ ਬਲਜੀਤ ਸਿੰਘ ਅਕਲੀਆ ਦੀ ਅਗਵਾਈ ਹੇਠ ਚੌਥੇ ਦਿਨ ਵਲੰਟੀਅਰਜ਼ ਨੇ ਪ੍ਰੋਜੈਕਟ ਵਰਕ ਅਧੀਨ ਮੁੱਢਲਾ ਸਿਹਤ ਕੇਂਦਰ ਜੋਗਾ ਦੀ ਸਫ਼ਾਈ ਕੀਤੀ | ਕੈਂਪ ਕਮਾਡੈਂਟ ਨੇ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਦੇ ਹਨ | ਇਸ ਮੌਕੇ ਹਰਦੀਪ ਸਿੰਘ, ਸੂਬੇਦਾਰ ਮੇਲਾ ਸਿੰਘ, ਜਗਸੀਰ ਸਿੰਘ ਬਾਬਾ ਤੇ ਸੁਖਪਾਲ ਸਿੰਘ ਆਦਿ ਹਾਜ਼ਰ ਸਨ |
ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਮੌਕੇ ਜਾਗਰੂਕਤਾ ਰੈਲੀ ਕੱਢੀ <br/>
ਅਜੀਤ ਡੈਸਕ
29-12-2025