29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮਜ਼ਦੂਰਾਂ ਵਲੋਂ ਥਾਣਾ ਸ਼ਹਿਰੀ-2 ਮਾਨਸਾ ਅੱਗੇ ਧਰਨਾ ਲਗਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 30-12-2025
ਮਾਨਸਾ, 29 ਦਸੰਬਰ (ਸ.ਰਿ.)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਵਲੋਂ ਨਿੱਜੀ ਫਾਈਨਾਂਸ ਕੰਪਨੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਥਾਣਾ ਸ਼ਹਿਰੀ-2 ਮਾਨਸਾ ਅੱਗੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ | ਮੋਰਚਾ ਦੇ ਪ੍ਰਧਾਨ ਕਾ. ਬਲਵਿੰਦਰ ਸਿੰਘ ਘਰਾਂਗਣਾ ਤੇ ਆਟੋ ਚਾਲਕਾਂ ਦੀ ਕਮੇਟੀ ਦੇ ਆਗੂ ਕਾ. ਨਿਰਮਲ ਸਿੰਘ ਨੇ ਦੱਸਿਆ ਕਿ ਗਰੀਬ ਲੋਕਾਂ ਨੇ ਕਿਸ਼ਤਾਂ 'ਤੇ ਆਟੋ ਖ਼ਰੀਦੇ ਸਨ ਪਰ ਸ਼ਹਿਰ ਦੀਆਂ ਮਾੜੀਆਂ ਸੜਕਾਂ ਹੋਣ ਕਰ ਕੇ ਆਟੋ ਜਲਦੀ ਨੁਕਸਾਨੇ ਗਏ ਤੇ ਕਿਸ਼ਤਾਂ ਵੀ ਭਰੀਆਂ ਨਹੀਂ ਗਈਆਂ | ਇਸੇ ਦੇ ਚੱਲਦਿਆਂ ਕੰਪਨੀਆਂ ਦੇ ਕਰਿੰਦੇ ਜਬਰੀ ਆਟੋ ਚੁੱਕ ਕੇ ਲੈ ਗਏ, ਜਿਸ ਕਰ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਲਾਜਵੰਤ ਰਾਏ ਦੀ ਯਾਦ 'ਚ ਅੱਖਾਂ ਦਾ ਚੌਥਾ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਨੇ ਪਿੰਡਾਂ 'ਚ ਕੀਤੇ ਮੋਟਰਸਾਈਕਲ ਮਾਰਚ
Ad Position 24