29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਲਾਜਵੰਤ ਰਾਏ ਦੀ ਯਾਦ 'ਚ ਅੱਖਾਂ ਦਾ ਚੌਥਾ ਮੁਫ਼ਤ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 30-12-2025
ਬਰੇਟਾ, 29 ਦਸੰਬਰ (ਪਾਲ ਸਿੰਘ ਮੰਡੇਰ)-ਲਾਜਵੰਤ ਰਾਏ ਸਵਰਨਕਾਰ ਦੀ ਯਾਦ 'ਚ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਅੱਖਾਂ ਦਾ ਚੌਥਾ ਅਤੇ ਆਸਰਾ ਫਾਊਾਡੇਸ਼ਨ ਬਰੇਟਾ ਦਾ 140ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨੱਈਆ ਵਿਖੇ ਸ਼ੰਕਰਾ ਹਸਪਤਾਲ ਦੀ ਟੀਮ ਵਲੋਂ ਲਗਾਇਆ ਗਿਆ | ਜਿਸ 'ਚ 410 ਮਰੀਜਾਂ ਦਾ ਚੈਕਅੱਪ ਕਰ ਕੇ 76 ਮਰੀਜ ਮੁਫਤ ਲੈਂਜ਼ ਪਾਉਣ ਲਈ ਚੁਣੇ ਗਏ | ਟੀਮ ਆਸਰਾ ਦੇ ਅਹੁਦੇਦਾਰ ਪ੍ਰਧਾਨ ਡਾ. ਗਿਆਨ ਚੰਦ ਅਜਾਦ, ਸੈਕਟਰੀ ਅਜੈਬ ਸਿੰਘ ਬਹਾਦਰਪੁਰ, ਮੁੱਖ ਸਲਾਹਕਾਰ ਸੁਖਪਾਲ ਸਿੰਘ ਬਹਾਦਰਪੁਰ ਪੰਜਾਬ ਪੁਲਿਸ, ਸਤਗੁਰ ਸਿੰਘ ਸਾਬਕਾ ਸਰਪੰਚ ਜਲਵੇੜਾ ਨੇ ਕਿਹਾ ਕਿ ਅਜਿਹਾ ਨੇਕ ਕੰਮ ਚੰਗੇ ਪਰਿਵਾਰਾਂ ਦੇ ਹਿੱਸੇ ਆਉਂਦੇ ਹਨ | ਇਸ ਮੌਕੇ ਪਰਿਵਾਰਕ ਮੈਂਬਰ ਸੁਰਜੀਤ ਕੌਰ, ਤਰਸੇਮ ਚੰਦ, ਪਵਨ ਕੁਮਾਰ, ਅਮਰਜੋਤ, ਰਾਜੀਵ ਕੁਮਾਰ, ਅਮਰਿੰਦਰ ਸਿੰਘ, ਰਾਹੁਲ ਵਰਮਾ, ਸੌਫੀਆ, ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ ਦੇ ਅਹੁਦੇਦਾਰ, ਸੰਜੀਵਨੀ ਵੈਲਫੇਅਰ ਸੁਸਾਇਟੀ, ਜਿਲ੍ਹਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ, ਅਰਿਹੰਤ ਕਾਲਜ ਆਫ ਐਜੂਕੇਸ਼ਨ ਤੇ ਆਸਰਾ ਫਾਊਾਡੇਸ਼ਨ ਬਰੇਟਾ ਦੀ ਟੀਮ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਬੁਢਲਾਡਾ ਪੁਲਿਸ ਵਲੋਂ ਰੇਲਵੇ ਸਟੇਸ਼ਨ 'ਤੇ ਕੀਤੀ ਤਲਾਸ਼ੀ ਅਗਲੀ ਖ਼ਬਰ ਮਜ਼ਦੂਰਾਂ ਵਲੋਂ ਥਾਣਾ ਸ਼ਹਿਰੀ-2 ਮਾਨਸਾ ਅੱਗੇ ਧਰਨਾ ਲਗਾਉਣ ਦਾ ਐਲਾਨ
Ad Position 24