ਬੁਢਲਾਡਾ, 29 ਦਸੰਬਰ (ਸੁਨੀਲ ਮਨਚੰਦਾ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡੀ.ਐੱਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਦੀ ਅਗਵਾਈ 'ਚ ਐੱਸ.ਐੱਚ.ਓ. ਸਿਟੀ ਇੰਸਪੈਕਟਰ ਕਮਲਜੀਤ ਸਿੰਘ ਨੇ ਨਵੇਂ ਸਾਲ ਦੀ ਆਮਦ ਦੇ ਮੱਦੇ ਨਜ਼ਰ ਰੇਲਵੇ ਸਟੇਸ਼ਨ 'ਤੇ ਤਲਾਸ਼ੀ ਕੀਤੀ ਗਈ | ਸਥਾਨਕ ਪੁਲਿਸ ਅਧਿਕਾਰੀਆਂ ਨਾਲ ਜੀ.ਆਰ.ਪੀ. (ਸਰਕਾਰੀ ਰੇਲਵੇ ਪੁਲਿਸ) ਅਤੇ ਆਰ.ਪੀ.ਐਫ. (ਰੇਲਵੇ ਸੁਰੱਖਿਆ ਬਲ) ਦੇ ਜਵਾਨ ਵੀ ਮੌਜੂਦ ਸਨ | ਅਧਿਕਾਰੀਆਂ ਵਲੋਂ 5 ਟੀਮਾਂ ਬਣਾਈਆਂ ਗਈਆਂ ਸਨ, ਜੋ ਜਨਤਕ ਥਾਵਾਂ 'ਤੇ ਵੀ ਜਾਂਚ ਕੀਤੀ | ਉੱਥੇ ਪਲੇਟਫ਼ਾਰਮ 'ਤੇ ਰੇਲਗੱਡੀਆਂ ਦੀ ਉਡੀਕ ਕਰ ਰਹੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਅਤੇ ਸਟੇਸ਼ਨ 'ਤੇ ਆਉਣ ਵਾਲੀਆਂ ਲੰਬੀ ਦੂਰੀ ਦੀਆਂ ਰੇਲਗੱਡੀਆਂ ਦਾ ਵੀ ਨਿਰੀਖਣ ਕੀਤਾ | ਟੀਮਾਂ ਨੇ ਮਾਲ ਸ਼ੈੱਡ, ਪਾਰਕਿੰਗ ਖੇਤਰ, ਰੇਲਵੇ ਅਹਾਤੇ ਅਤੇ ਹੋਰ ਥਾਵਾਂ ਦਾ ਵੀ ਨਿਰੀਖਣ ਕੀਤਾ | ਉਨ੍ਹਾਂ ਕਾਰਵਾਈ ਦੌਰਾਨ ਸ਼ੱਕੀ ਯਾਤਰੀਆਂ ਤੋਂ ਪੁੱਛਗਿੱਛ ਕੀਤੀ | ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ | ਫਾਟਕਾਂ 'ਤੇ ਤਾਇਨਾਤ ਕਰਮਚਾਰੀਆਂ ਨੂੰ ਵੀ ਚੌਕਸੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ |
ਬੁਢਲਾਡਾ ਪੁਲਿਸ ਵਲੋਂ ਰੇਲਵੇ ਸਟੇਸ਼ਨ 'ਤੇ ਕੀਤੀ ਤਲਾਸ਼ੀ
ਅਜੀਤ ਡੈਸਕ
30-12-2025