29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਭੀਖੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤੇਜ਼ <br/>

Ad Position 21
No active advertisement
ਅਜੀਤ ਡੈਸਕ 30-12-2025

ਭੀਖੀ, 29 ਦਸੰਬਰ (ਬਲਕਾਰ ਸਿੰਘ ਸਹੋਤਾ)-ਸਥਾਨਕ ਪੁਲਿਸ ਵਲੋਂ ਕਸਬੇ ਸਮੇਤ ਨੇੜਲੇ ਪਿੰਡਾਂ 'ਚ ਬੀਤੀ ਕੱਲ੍ਹ ਤੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਥਾਣਾ ਮੁਖੀ ਗੁਰਮੇਲ ਸਿੰਘ ਭੁੱਲਰ ਨੇ ਕਿਹਾ ਕਿ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ. ਦੇ ਨਿਰਦੇਸ਼ਾਂ 'ਤੇ ਨਸ਼ਾ ਵਿੱਕਰੀ ਦੀਆਂ ਸੰਭਾਵਿਤ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ | ਬੀਤੀ ਕੱਲ੍ਹ ਮੁੱਖ ਬਾਜ਼ਾਰ 'ਚ ਵੀ ਕਈ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 6 ਗ੍ਰਾਮ ਚਿੱਟਾ ਬਰਾਮਦ ਕਰ ਕੇ ਕਾਰਵਾਈ ਕੀਤੀ ਗਈ ਹੈ | ਇਸ ਤੋਂ ਇਲਾਵਾ ਨੇੜਲੇ ਪਿੰਡਾਂ 'ਚ ਸ਼ੱਕੀਆਂ ਦੇ ਘਰਾਂ 'ਤੇ ਲਗਾਤਾਰ ਦਬਿਸ਼ ਕੀਤੀ ਗਈ | ਉੱਧਰ ਆਪ ਆਗੂ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੇ ਪੁਲਿਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਦਿਆਂ ਯੁੱਧ ਨਸ਼ਿਆਂ ਵਿਰੁੱਧ ਚਰਮ ਸੀਮਾ 'ਤੇ ਹੈ |

Ad Position 22
No active advertisement
ਪਿਛਲੀ ਖ਼ਬਰ ਗਰੀਨ ਸਕੂਲ ਪ੍ਰੋਗਰਾਮ ਵਿਚ ਮਾਨਸਾ ਜ਼ਿਲ੍ਹਾ ਸੂਬੇ ਭਰ 'ਚੋਂ ਮੋਹਰੀ-ਡੀ.ਸੀ. ਅਗਲੀ ਖ਼ਬਰ ਬੁਢਲਾਡਾ ਪੁਲਿਸ ਵਲੋਂ ਰੇਲਵੇ ਸਟੇਸ਼ਨ 'ਤੇ ਕੀਤੀ ਤਲਾਸ਼ੀ
Ad Position 24