29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮਗਨਰੇਗਾ ਕਾਨੂੰਨ 'ਚ ਬਦਲੀ ਦੇ ਰੋਸ ਵਜੋਂ ਮਗਨਰੇਗਾ ਵਰਕਰ ਯੂਨੀਅਨ ਅਤੇ ਦਾਸਤਾ ਵਿਰੋਧੀ ਅੰਦੋਲਨ ਵਲੋਂ ਧਰਨਾ ਪ੍ਰਧਾਨ ਮੰਤਰੀ ਦੇ ਨਾਂਅ ਭੇਜਿਆ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 30-12-2025

ਮਾਨਸਾ, 29 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਮਗਨਰੇਗਾ ਵਰਕਰਜ਼ ਯੂਨੀਅਨ ਅਤੇ ਦਲਿਤ ਦਾਸਤਾ ਵਿਰੋਧੀ ਅੰਦੋਲਨ ਵਲੋਂ ਮਗਨਰੇਗਾ ਐਕਟ ਦੀ ਅਦਲਾ ਬਦਲੀ ਕਰ ਕੇ ਕੇਂਦਰ ਸਰਕਾਰ ਵਲੋਂ ਮਗਨਰੇਗਾ ਮਜਦੂਰਾਂ ਨੂੰ ਬੇਰੁਜਗਾਰ ਕਰਨ ਦੇ ਇਰਾਦੇ ਨਾਲ ਕਾਨੂੰਨ 'ਚ ਬਦਲੀ ਕਰਨ ਦੇ ਵਿਰੋਧ 'ਚ ਧਰਨਾ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਨੂੰ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੰਗ ਪੱਤਰ ਭੇਜਿਆ ਗਿਆ | ਵੱਖ-ਵੱਖ ਪਿੰਡਾਂ ਤੋਂ ਮਗਨਰੇਗਾ ਮਜਦੂਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਮਾਨਸਾ ਦੇ ਬਾਹਰ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਜਨਰਲ ਸਕੱਤਰ ਜਗਸੀਰ ਸਿੰਘ ਸੀਰਾ ਦੀ ਹਾਜਰੀ 'ਚ ਵੱਡਾ ਇੱਕਠ ਕੀਤਾ ਗਿਆ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਕਾਨੂੰਨ ਦਾ ਨਾਂਅ ਬਦਲ ਕੇ 40 ਪ੍ਰਤੀਸ਼ਤ ਰਾਜ ਸਰਕਾਰ ਅਤੇ 60 ਪ੍ਰਤੀਸ਼ਤ ਕੇਂਦਰ ਸਰਕਾਰ ਮਗਨਰੇਗਾ ਦੇ ਕੰਮਾਂ 'ਚ ਹਿੱਸਾ ਪਾਵੇਗੀ, ਜਦੋਂਕਿ ਰਾਜ ਸਰਕਾਰਾਂ ਪਹਿਲਾਂ ਹੀ ਮਗਨਰੇਗਾ ਨੂੰ ਚੰਗੀ ਤਰ੍ਹਾਂ ਚਲਾਉਂਣ 'ਚ ਨਾ ਕਾਮਯਾਬ ਰਹੀਆਂ ਹਨ | ਇਸ ਸੋਧ ਨਾਲ ਮਜ਼ਦੂਰਾਂ ਨੂੰ ਕੰਮ ਲੈਣ 'ਚ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰ ਕੇ ਕੇਂਦਰ ਸਰਕਾਰ ਮਗਨਰੇਗਾ ਦਾ ਭੋਗ ਪਾਉਣ ਦਾ ਯਤਨ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਨ ਨਹੀਂ ਕੀਤਾ ਜਾਵੇਗਾ | ਅੰਦੋਲਨ ਦੇ ਆਗੂ ਨੇ ਐਲਾਨ ਕੀਤਾ ਕਿ ਆਉਂਣ ਵਾਲੇ ਦਿਨਾਂ 'ਚ ਮਗਨਰੇਗਾ ਵਰਕਰਜ਼ ਯੂਨੀਅਨ ਵਲੋਂ ਹਰ ਪਿੰਡ 'ਚ ਜਾ ਕੇ ਇਸ ਕਾਨੂੰਨ ਦੀਆਂ ਕਮੀਆਂ ਲੋਕਾਂ ਨੂੰ ਦੱਸ ਕੇ ਅਤੇ ਜਾਗਰੂਕ ਕਰਨ ਲਈ ਜਿਲ੍ਹਾ ਪੱਧਰੀ ਮੁਹਿੰਮ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਲਾਮਬੰਦ ਕਰ ਕੇ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ | ਇਸ ਮੌਕੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ, ਗੁਰਜੰਟ ਸਿੰਘ, ਪਾਲ ਕੌਰ ਸਰਦੂਲੇਵਾਲਾ, ਜਸਮੇਲ ਕੌਰ ਗੋਬਿੰਦਪੁਰਾ, ਪਾਲ ਸਿੰਘ ਮੱਲ ਸਿੰਘ ਵਾਲਾ, ਗੁਰਦਿੱਤਾ ਸਿੰਘ ਜੌੜਕੀਆਂ, ਪੱਪੂ ਰਾਮ ਕਾਹਨੇਵਾਲਾ, ਲਾਭ ਸਿੰਘ ਦਾਤੇਵਾਸ, ਬੰਤ ਕੌਰ ਸਤੀਕੇ, ਰਾਣੀ ਕੌਰ ਫੁੱਲੂਵਾਲਾ ਡੋਡ, ਤਰਸੇਮ ਸਿੰਘ ਬੀਰੇਵਾਲਾ, ਪਰਮਜੀਤ ਕੌਰ ਹਸਨਪੁਰ, ਭੋਲਾ ਸਿੰਘ ਡੇਲੂਆਣਾ, ਬੰਸੋ ਕੌਰ ਭਗਵਾਨਪੁਰਾ, ਅਮਰਜੀਤ ਕੌਰ ਰੋੜਕੀ, ਕਾਂਤਾ ਰਾਣੀ ਦਲੇਲ ਸਿੰਘ ਵਾਲਾ, ਖੇਤਾ ਸਿੰਘ ਬਾਜੇਵਾਲਾ, ਹਰਪ੍ਰੀਤ ਕੌਰ, ਪਰਮਜੀਤ ਸਿੰਘ ਟਿੱਬੀ ਹਰੀ ਸਿੰਘ ਵਾਲਾ, ਅੰਜੂ ਰਾਣੀ ਭੀਖੀ, ਮਲਕੀਤ ਸਿੰਘ ਖਾਰਾ ਆਦਿ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਕਾਮਿਆਂ ਵਲੋਂ ਨਿਗਰਾਨ ਇੰਜੀਨੀਅਰ ਦਫ਼ਤਰਾਂ ਦਾ ਘਿਰਾਓ 6 ਨੂੰ ਅਗਲੀ ਖ਼ਬਰ ਗਰੀਨ ਸਕੂਲ ਪ੍ਰੋਗਰਾਮ ਵਿਚ ਮਾਨਸਾ ਜ਼ਿਲ੍ਹਾ ਸੂਬੇ ਭਰ 'ਚੋਂ ਮੋਹਰੀ-ਡੀ.ਸੀ.
Ad Position 24