28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਵਰਲਡ ਹਿਊਮਨ ਰਾਈਟਸ ਮਾਨਸਾ ਦੀ ਹੋਈ ਇਕੱਤਰਤਾ

Ad Position 21
No active advertisement
ਅਜੀਤ ਡੈਸਕ 30-12-2025
ਮਾਨਸਾ, 29 ਦਸੰਬਰ (ਧਾਲੀਵਾਲ)-ਵਰਲਡ ਹਿਊਮਨ ਰਾਈਟਸ ਮਾਨਸਾ ਦੀ ਇਕੱਤਰਤਾ ਸਥਾਨਕ ਮਾਨਸਾ ਕਲੱਬ ਵਿਖੇ ਹੋਈ | ਸੰਸਥਾ ਦੇ ਚੇਅਰਮੈਨ ਸੂਰਜ ਛਾਬੜਾ, ਪ੍ਰਧਾਨ ਰਜਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਸੰਸਥਾ ਵਲੋਂ ਸਮਾਜ ਭਲਾਈ ਦੇ ਕਾਰਜ ਜਾਰੀ ਹਨ | ਉਨ੍ਹਾਂ ਦੱਸਿਆ ਕਿ ਏਮਜ਼ ਬਠਿੰਡਾ ਦੀ ਸਹਾਇਤਾ ਨਾਲ ਪਿਛਲੇ ਸਾਲ 20 ਅੱਖਾਂ ਦਾਨ ਕਰਵਾਈਆਂ ਗਈਆਂ ਹਨ, ਜੋ 40 ਵਿਅਕਤੀਆਂ ਨੂੰ ਰੌਸ਼ਨੀ ਦਿੱਤੀ ਹੈ | ਨਵੇਂ ਸਾਲ ਲਈ ਰੋਹਿਤ ਭੰਮਾ ਐਡਵੋਕੇਟ ਚੁਣੇ ਗਏ ਪ੍ਰਧਾਨ ਨੇ ਪ੍ਰੋਜੈਕਟਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਜਦਕਿ ਡਾ. ਜਨਕ ਰਾਜ ਨੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਾਇਆ | ਨਵੇਂ ਸਾਲ ਦੀ ਡਾਇਰੀ ਕਮ ਡਾਇਰੈਕਟਰੀ ਵਨੀਤ ਜਿੰਦਲ ਵਲੋਂ ਜਾਰੀ ਕੀਤੀ ਗਈ | ਇਸ ਮੌਕੇ ਪੁਨੀਤ ਗੋਇਲ, ਅੰਮਿ੍ਤ ਪਾਲ ਗੋਇਲ, ਨੀਰਜ ਬੰਸਲ,ਸੰਤ ਲਾਲ ਨਾਗਪਾਲ, ਐਡਵੋਕੇਟ ਨਵਲ ਕੁਮਾਰ, ਗੁਰਤੇਜ ਸਿੰਘ ਜੱਗਰੀ, ਡਾ. ਕੰਚਨ ਸੇਠੀ, ਐਡਵੋਕੇਟ ਚਿਮਨ ਲਾਲ, ਗੌਰਵ ਬਜਾਜ, ਜਗਜੀਵਨ ਰਾਮ, ਮਨੀਸ਼ ਸ਼ਰਮਾ, ਸਤਪਾਲ ਅਰੋੜਾ, ਲਵਲੀ ਬਾਂਸਲ, ਪਰਮਿੰਦਰ ਗੋਇਲ, ਰਮੇਸ਼ ਭੰਮਾ, ਰੋਹਤਾਸ਼ ਕੁਮਾਰ, ਵਿਕਾਸ ਦਾਨੇਵਾਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਨਿਗਮ ਦੀ ਵਾਰਡਬੰਦੀ ਖ਼ਿਲਾਫ਼ ਕਾਂਗਰਸ ਵਲੋਂ ਸੜਕਾਂ 'ਤੇ ਆਉਣ ਦੀ ਚੇਤਾਵਨੀ, ਟਾਊਨ ਪਲਾਨਰ ਨੂੰ ਦਿੱਤਾ ਮੰਗ-ਪੱਤਰ ਇਤਰਾਜ...
Ad Position 24