ਬੇਗੋਵਾਲ, 31 ਮਈ (ਸੁਖਜਿੰਦਰ ਸਿੰਘ)-ਮਨੁੱਖਤਾ ਦੇ ਭਲੇ ਦੇ ਕਾਰਜਾਂ ਵਿੱਚ ਸੇਵਾ ਦਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਲਾਇਨ ਕਲੱਬ 321 ਡੀ ਦੇ ਡਿਸਟਿ੍ਕ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਨੂੰ ਇੰਟਰਨੈਸ਼ਨਲ ਲਾਇਨਜ਼ ਕਲੱਬ ਵੱਲੋਂ ਮਲਟੀਪਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤੇ ਜਾਣ ਤੇ ਲਾਇਨਜ਼ ਕਲੱਬ ਬੇਗੋਵਾਲ ਸੇਵਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੇ ਡਿਸਟਿ੍ਕਟ ਚੇਅਰਮੈਨ ਤੇ ਐਮ ਜੇ ਐਫ ਵਿਰਸਾ ਸਿੰਘ ਦੀ ਅਗਵਾਈ ਵਿੱਚ ਇਸ ਸਨਮਾਨ ਸਮਾਰੋਹ ਦੌਰਾਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਵੱਲੋਂ ਦਿੱਤੀਆਂ ਗਈਆਂ ਸਮਾਜ ਸੇਵੀ ਸੇਵਾਵਾਂ ਪ੍ਰਤੀ ਚਾਨਣਾ ਪਾਇਆ ਕਿ ਜੋ ਇੰਟਰਨੈਸ਼ਨਲ ਵੱਲੋਂ ਮਾਨ ਸਨਮਾਨ ਮਿਲਿਆ ਹੈ ਉਹ ਬੇਗੋਵਾਲ ਦੀਆਂ ਸਮੁੱਚੀਆਂ ਕਲੱਬਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਣਥੱਕ ਮਿਹਨਤ ਸਦਕਾ ਅੱਜ ਅਨੇਕਾਂ ਕਲੱਬਾਂ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਆਪਣੇ ਕਾਰਜਕਾਲ ਦੌਰਾਨ ਲਾਇਨ ਇੰਟਰਨੈਸ਼ਨਲ ਜੋ ਐਮਜੇਐਫ ਮੈਂਬਰ ਬਣਾਏ ਗਏ ਸਨ | ਉਹ ਇੱਕ ਬਹੁਤ ਹੀ ਲਾਇਨਜ਼ ਕਲੱਬ ਇੰਟਰਨੈਸ਼ਨਲ ਨੂੰ ਵੱਡੀ ਦੇਣ ਹੈ | ਲਾਈਨਜ਼ ਵਿਰਸਾ ਸਿੰਘ ਨੇ ਕਿਹਾ ਕਿ ਅੱਜ ਬੇਗੋਵਾਲ ਦਾ ਮਾਣ ਉੱਤਰੀ ਭਾਰਤ ਵਿੱਚ ਵਧਿਆ ਹੈ | ਇਸ ਮੌਕੇ ਨਵਨਿਯੁਕਤ ਮਲਟੀਪਲ ਦੇ ਵਾਈਸ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਕਿਹਾ ਕਿ ਸੇਵਾ ਦੇ ਖੇਤਰ ਵਿੱਚ ਹਿੱਸਾ ਪਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ ਅਤੇ ਮਨੁੱਖਤਾ ਦੇ ਕਾਰਜਾਂ ਨੂੰ ਅੱਗੇ ਤੋਰਨ ਵਾਸਤੇ ਵੱਡੇ ਪੱਧਰ 'ਤੇ ਯਤਨ ਕੀਤੇ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕੇ ਜੋ ਇੰਟਰਨੈਸ਼ਨਲ ਵੱਲੋਂ ਮੈਨੂੰ ਮਾਨ ਸਨਮਾਨ ਮਿਲਿਆ ਹੈ ਉਹ ਇੱਕ ਬੇਗੋਵਾਲ ਦੀਆਂ ਕਲੱਬਾਂ ਦੇ ਯਤਨਾਂ ਸਦਕਾ ਵੱਡੀ ਦੇਣ ਹੈ | ਉਨ੍ਹਾਂ ਕਿਹਾ ਜੋ ਮੈਨੂੰ ਲਾਇਨ ਇੰਟਰਨੈਸ਼ਨਲ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ | ਇਸ ਮੌਕੇ ਐਮ ਜੇ ਐਫ ਲਾਇਨ ਵਿਰਸਾ ਸਿੰਘ ਤੋਂ ਇਲਾਵਾ ਐਮ ਜੇ ਐਫ ਲਾਇਨ ਸਿਮਰਜੀਤ ਸਿੰਘ, ਲਾਇਨ ਦਵਿੰਦਰਪਾਲ ਸਿੰਘ ਡਿੰਪਲ, ਲਾਇਨ ਸੁਖਦੇਵ ਰਾਜ ਜੰਗੀ, ਲਾਇਨ ਮਨਿੰਦਰ ਸਿੰਘ ਨਡਾਲਾ, ਲਾਇਨ ਦਰਸ਼ਨ ਸਿੰਘ ਆਦਿ ਹਾਜ਼ਰ ਸਨ |