05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੰਜਾਬ ਦੀ 'ਆਪ' ਸਰਕਾਰ ਖ਼ਿਲਾਫ਼ ਬਸਪਾ ਵਲੋਂ ਜਾਰੀ ਅੰਦੋਲਨ ਬਣਿਆ ਜਨਤਕ ਲਹਿਰ-ਕਰੀਮਪੁਰੀ

Ad Position 21
No active advertisement
ਅਜੀਤ ਡੈਸਕ 02-06-2025
ਫਗਵਾੜਾ, 1 ਜੂਨ (ਅਸ਼ੋਕ ਕੁਮਾਰ ਵਾਲੀਆ)-ਬਹੁਜਨ ਸਮਾਜ ਪਾਰਟੀ ਵਲੋਂ ਸ਼ਹਿਰ ਦੇ ਵਾਰਡ ਨੰਬਰ 25 ਤੋਂ ਪਾਰਟੀ ਦੀ ਕੌਂਸਲਰ ਅਮਨਦੀਪ ਕੌਰ ਦੀ ਜਿੱਤ ਨੂੰ ਲੈ ਕੇ ਮੁਹੱਲਾ ਸ਼ਾਮ ਨਗਰ ਤੇ ਕੌਂਲਸਰ ਦੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਲਈ ਧੰਨਵਾਦ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਪਾਰਲੀਮੈਂਟ ਤੇ ਇੰਚਾਰਜ ਜੰਮੂ-ਕਸ਼ਮੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਨੇ ਸਮੂਹ ਵੋਟਰਾਂ ਤੇ ਸਪੋਰਟਰਾਂ ਦਾ ਬਸਪਾ ਉਮੀਦਵਾਰ ਨੂੰ ਜਿਤਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਸਪਾ ਕੌਂਸਲਰ ਵਲੋਂ ਵਾਰਡ ਵਾਸੀਆਂ ਦੇ ਨਾਲ ਕੀਤੇ ਵਿਕਾਸ ਸਬੰਧੀ ਸਾਰੇ ਵਾਅਦੇ ਪੂਰੇ ਕਰਵਾਏ ਜਾਣਗੇ | ਉਨ੍ਹਾਂ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਖੋਖਲੇ ਦਾਅਵਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੀ ਜਾਣਕਾਰੀ ਵੀ ਪਾਰਟੀ ਵਰਕਰਾਂ ਨਾਲ ਸਾਂਝੀ ਕੀਤੀ | ਪੰਜਾਬ ਪ੍ਰਧਾਨ ਕਰੀਮਪੁਰੀ ਨੇ ਕਿਹਾ ਕਿ ਬਸਪਾ ਵਲੋਂ ਪੰਜਾਬ ਭਰ 'ਚ 15 ਮਾਰਚ ਤੋਂ ਜੋ ਸਰਕਾਰ ਵਿਰੋਧੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਉਹ ਹੁਣ ਜਨਤਕ ਲਹਿਰ ਬਣ ਚੁੱਕਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਤੋਂ ਮੁੱਕਰ ਚੁੱਕੀ ਹੈ | ਸਮਾਗਮ ਦੌਰਾਨ ਬਸਪਾ ਕੌਂਸਲਰ ਅਮਨਦੀਪ ਕੌਰ ਨੇ ਪਾਰਟੀ ਦੇ ਸੀਨੀਅਰ ਆਗੂਆਂ, ਪਤਵੰਤਿਆਂ ਤੇ ਵੋਟਰਾਂ, ਸਪੋਰਟਰਾਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ | ਸਟੇਜ ਦੀ ਸੇਵਾ ਮਨੀ ਅੰਬੇਡਕਰੀ ਵਲੋਂ ਨਿਭਾਈ ਗਈ | ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਇੰਚਾਰਜ ਫਗਵਾੜਾ ਮਾਸਟਰ ਹਰਭਜਨ ਬਲਾਲੋਂ, ਪਰਵੀਨ ਬੰਗਾ, ਲੇਖਰਾਜ ਜਮਾਲਪੁਰ ਇੰਚਾਰਜ ਜ਼ਿਲ੍ਹਾ ਕਪੂਰਥਲਾ, ਪਰਮਜੀਤ ਖਲਵਾੜਾ, ਗੁਰਦਿੱਤਾ ਬੰਗੜ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਹਲਕਾ ਪ੍ਰਧਾਨ ਅਤੇ ਕੌਂਸਲਰ ਚਿਰੰਜੀ ਲਾਲ ਕਾਲਾ, ਸੀਨੀਅਰ ਆਗੂ ਅਸ਼ੋਕ ਸੰਧੂ, ਮੁਖ਼ਤਿਆਰ ਮਹਿਮੀ, ਬੰਟੀ ਮੋਰਾਂਵਾਲੀਆ, ਸੰਦੀਪ ਕੌਂਲਸਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਗੁਰਮਤਿ ਸਮਾਗਮ ਅੱਜ ਤੋਂ ਅਗਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ ਨੇ ਕੀਤਾ ਦੂਜਾ ਮੈਗਾ ਸਾਇੰਸ ਟੂਰ ਦਾ ਆਯੋਜਨ
Ad Position 24