27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੁਲਤਾਨਪੁਰ ਲੋਧੀ ਦੇ ਕਚਹਿਰੀ ਕੰਪਲੈਕਸ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ

Ad Position 21
No active advertisement
ਅਜੀਤ ਡੈਸਕ 05-06-2025
ਸੁਲਤਾਨਪੁਰ ਲੋਧੀ, 4 ਜੂਨ (ਥਿੰਦ)-ਪਵਿੱਤਰ ਨਗਰੀ ਵਿਚ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਤੇ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ | ਮਾਮਲਾ ਕਚਹਿਰੀ ਕੰਪਲੈਕਸ ਦੇ ਬਾਹਰ ਤੇ ਐਸ ਡੀ ਐਮ ਦਫ਼ਤਰ ਦੇ ਬਿਲਕੁਲ ਸਾਹਮਣੇ ਦਾ ਹੈ ਜਿੱਥੇ ਕੁੱਝ ਨੌਜਵਾਨਾਂ ਵਲੋਂ ਕਚਹਿਰੀ ਵਿਚ ਤਾਰੀਖ ਭੁਗਤਣ ਆਏ ਨੌਜਵਾਨਾਂ ਉੱਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲਾ ਕਰਦਿਆਂ ਉਸਦੇ ਦੋਸਤ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਚੱਕਣਾ ਚੂਰ ਕਰ ਦਿੱਤੇ ਗਏ | ਘਟਨਾ ਵਾਪਰਦਿਆਂ ਹੀ ਕੰਪਲੈਕਸ ਅੰਦਰ ਹੜਕੰਪ ਮੱਚ ਗਿਆ, ਲੋਕ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ | ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਵਲੋਂ ਇੱਟਾਂ-ਰੋੜੇ ਤੇ ਵੱਖ-ਵੱਖ ਹਥਿਆਰਾਂ ਨਾਲ ਗੱਡੀ ਦੇ ਸ਼ੀਸ਼ੇ ਤੋੜੇ ਗਏ | ਗੱਡੀ 'ਚ ਮੌਜੂਦ ਨੌਜਵਾਨਾਂ ਵਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ | ਉੱਧਰ ਮਾਮਲੇ ਨੂੰ ਲੈ ਕੇ ਗੱਡੀ ਚਾਲਕ ਨੌਜਵਾਨ ਗਗਨਦੀਪ ਸਿੰਘ ਪੁੱਤਰ ਬੇਅੰਤ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਸੁਲਤਾਨਪੁਰ ਲੋਧੀ ਨੇ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਤੇ ਉਸ ਦੇ ਪੁੱਤਰਾਂ ਉੱਤੇ ਹਮਲੇ ਦੇ ਦੋਸ਼ ਲਗਾਏ ਹਨ | ਉਸ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਆਪਣੇ ਦੋਸਤ ਹਰਮਨ ਚੀਮਾ ਤੇ ਕਸ਼ਿਸ਼ ਨਾਲ ਕਚਹਿਰੀ 'ਚ ਉਨ੍ਹਾਂ ਦੀ ਤਰੀਕ ਭੁਗਤਨ ਆਇਆ ਸੀ | ਜਿੱਥੇ ਬਾਹਰ ਕੁੱਝ ਨੌਜਵਾਨ ਹਥਿਆਰਬੰਦ ਹੋ ਕੇ ਖੜੇ੍ਹ ਹੋਏ ਸਨ | ਜਦੋਂ ਉਹ ਕੰਪਲੈਕਸ ਵਿਚੋਂ ਵਾਪਸ ਬਾਹਰ ਗੱਡੀ ਕੱਢਣ ਲੱਗੇ ਤਾਂ ਉਕਤ ਹਮਲਾਵਰਾਂ ਵਲੋਂ ਹਮਲਾ ਕਰ ਦਿੱਤਾ ਗਿਆ ਤੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ | ਪਿੰਡ ਭਾਗੋਅਰਾਈਆਂ ਦੇ ਜਗਜੀਤ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਹ ਤਰੀਕ ਭੁਗਤਣ ਤੋਂ ਬਾਅਦ ਜਦੋਂ ਗੱਡੀ ਵਿਚ ਬੈਠ ਕੇ ਘਰ ਜਾਣ ਲੱਗੇ ਤਾਂ ਰੋਹਿਨ ਹੰਸ ਤੇ ਰੋਬਿਨ ਵੱਲੋਂ ਉਨ੍ਹਾਂ ਦੀ ਗੱਡੀ 'ਤੇ ਹਮਲਾ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਰੋਹਿਨ ਹੰਸ ਨਾਲ ਪਹਿਲਾਂ ਹੀ ਮਾਮਲਾ ਚੱਲ ਰਿਹਾ ਸੀ | ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ | ਪੁਲਿਸ ਅਨੁਸਾਰ ਬਿਆਨ ਹਾਸਿਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਆਏ ਦਿਨ ਸ਼ਹਿਰ ਅੰਦਰ ਹੋ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਹੈ |
Ad Position 22
No active advertisement
ਪਿਛਲੀ ਖ਼ਬਰ ਥਾਣਿਆਂ 'ਚ ਗਰੀਬ ਲੋਕਾਂ ਦੀ ਹੋ ਰਹੀ ਖੱਜਲ ਖ਼ੁਆਰੀ ਦੇ ਵਿਰੋਧ 'ਚ ਏਕਤਾ ਪਾਰਟੀ ਨੇ ਕੱਢਿਆ ਰੋਸ ਮਾਰਚ ਅਗਲੀ ਖ਼ਬਰ ਬੇਅਦਬੀ 'ਤੇ ਰੋਸ ਪ੍ਰਗਟਾਉਣ ਗਏ ਅਕਾਲੀ ਦਲ (ਅ) ਦੇ ਆਗੂਆਂ ਨੂੰ ਹਿਰਾਸਤ 'ਚ ਲੈਣਾ ਨਿੰਦਣਯੋਗ-ਇਮਾਨ ਸਿੰਘ ਮਾਨ
Ad Position 24