27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਚਿੱਟੀ ਵੇਈਾ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਰਕੇ ਕਿਸਾਨਾਂ ਨੂੰ ਬਰਸਾਤ ਵੇਲੇ ਝੱਲਣਾ ਪੈਂਦਾ ਹੈ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 05-06-2025
ਫਗਵਾੜਾ, 4 ਜੂਨ (ਅਸ਼ੋਕ ਕੁਮਾਰ ਵਾਲੀਆ)-ਗੜ੍ਹਸ਼ੰਕਰ ਤੋਂ ਲੋਹੀਆਂ ਸਤਲੁਜ ਦਰਿਆ 'ਚ ਪੈਂਦੀ ਫਗਵਾੜਾ ਵਿਚੋਂ ਲੰਘਦੀ ਸਦੀਆਂ ਪੁਰਾਣੀ ਚਿੱਟੀ ਵੇਈਾ ਦਾ ਪਾਣੀ ਕਿਸੇ ਵਕਤ ਪੀਣ ਯੋਗ ਹੁੰਦਾ ਸੀ ਤੇ ਰਾਹਗੀਰ ਆਪਣੀ ਪਿਆਸ ਇਸ ਵੇਈਾ ਦੇ ਪਾਣੀ ਪੀ ਕੇ ਬੁਝਾਉਂਦੇ ਸਨ ਅਤੇ ਉਪਜ ਲਈ ਵੀ ਇਹ ਪਾਣੀ ਕਾਫ਼ੀ ਲਾਹੇਵੰਦ ਸੀ, ਹੁਣ ਫ਼ੈਕਟਰੀਆਂ ਦਾ ਪਾਣੀ ਇਸ ਵੇਈਾ ਵਿਚ ਪੈਣ ਨਾਲ ਇਹ ਵੇਈਾ ਕਾਲੀ ਵੇਈਾ ਨਾਲ ਮਸ਼ਹੂਰ ਹੋ ਗਈ ਹੈ, ਇਸ ਦਾ ਪਾਣੀ ਹੁਣ ਪਸ਼ੂਆਂ ਦੇ ਪੀਣ ਯੋਗ ਵੀ ਨਹੀਂ ਰਿਹਾ | ਜੇਕਰ ਪਸ਼ੂ ਇਸ ਵੇਈਾ ਦਾ ਪਾਣੀ ਪੀਂਦੇ ਹਨ ਤਾਂ ਉਹ ਬਿਮਾਰ ਹੋ ਜਾਂਦੇ ਹਨ | ਇਸ ਵੇਈਾ ਦਾ ਪਾਣੀ ਕਿਸਾਨ ਸਿੰਜਾਈ ਸਾਧਨਾ ਰਾਹੀਂ ਵਰਤਦੇ ਸਨ | ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਇਸ ਚਿੱਟੀ ਵੇਈਾ ਦੀ ਸਾਂਭ ਸੰਭਾਲ ਨਹੀਂ ਹੋਈ | ਇਹ ਵੇਈਾ ਪਹਿਲਾਂ ਕਿਤੇ 100 ਫੁੱਟ ਚੌੜੀ ਸੀ ਤੇ ਕਿਤੇ 200 ਫੁੱਟ ਚੌੜੀ ਹੁੰਦੀ ਸੀ, ਇਸ ਸਮੇਂ ਘੱਟ ਕੇ ਕਿਤੇ 10 ਫੁੱਟ ਚੌੜੀ ਹੈ, ਕਿਤੇ 20 ਫੁੱਟ ਚੌੜੀ ਰਹਿ ਗਈ ਹੈ ਜਿਸ ਕਾਰਨ ਬਰਸਾਤ ਦੇ ਸਮੇਂ ਵਿਚ ਵੇਈਾ ਦੀ ਸਾਫ਼ ਸਫ਼ਾਈ ਨਾ ਹੋਣ ਕਰਕੇ ਆਸ ਪਾਸ ਦੇ ਪਿੰਡਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ | ਇਸ ਵੇਈਾ ਦੀ ਮਾਰ ਹੇਠ ਫਗਵਾੜਾ ਹਲਕੇ ਦੇ ਪਿੰਡ ਸੰਗਤਪੁਰ, ਲੱਖਪੁਰ, ਸਾਹਨੀ, ਰਾਵਲਪਿੰਡੀ, ਸੀਕਰੀ, ਰਾਮਪੁਰ ਸੁਨੜਾ, ਬਬੇਲੀ, ਦੁੱਗਾ, ਰਾਣੀਪੁਰ, ਭਾਖੜੀਆਣਾ, ਚਹੇੜੂ, ਮਹੇੜੂ ਆਦਿ ਪਿੰਡਾਂ ਨੂੰ ਬਰਸਾਤ ਸਮੇਂ ਨੁਕਸਾਨ ਝੱਲਣਾ ਪੈਂਦਾ ਹੈ ਜੋ ਫ਼ਸਲ ਨੂੰ 100 ਪ੍ਰਤੀਸ਼ਤ ਤਬਾਹ ਕਰ ਜਾਂਦਾ ਹੈ ਤੇ ਸਰਕਾਰ ਵੀ ਇਨ੍ਹਾਂ ਫ਼ਸਲਾਂ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੰਦੀ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਗਵੰਤ ਮਾਨ ਸਰਕਾਰ ਆਪਣਾ ਇਸ ਵੇਈਾ ਵੱਲ ਉਚੇਚਾ ਧਿਆਨ ਦੇ ਕੇ ਇਸ ਵੇਈਾ ਦੀ ਪੁਟਾਈ ਕਰਕੇ ਇਸ ਨੂੰ 200 ਫੁੱਟ ਚੌੜਾ ਕੀਤਾ ਜਾਵੇ ਤਾਂ ਜੋ ਬਰਸਾਤਾਂ ਸਮੇਂ ਫ਼ਸਲਾਂ ਦਾ ਨੁਕਸਾਨ ਨਾ ਹੋ ਸਕੇ | ਪਿੰਡਾਂ ਦੇ ਲੋਕਾਂ ਨੇ ਆਖਿਆ ਕਿ ਵੇਈਾ ਦੀ ਸਫ਼ਾਈ ਜੇਕਰ ਸਹੀ ਢੰਗ ਨਾਲ ਹੋਵੇ ਤਾਂ 12 ਮਹੀਨੇ ਵੇਈਾ ਵਿਚ ਪਾਣੀ ਰਹੇਗਾ ਜਿਸ ਨਾਲ ਮੱਛੀ ਪਾਲਣ ਦਾ ਧੰਦਾ ਇਸ ਵੇਈਾ ਵਿਚ ਵਧੀਆਂ ਢੰਗ ਨਾਲ ਚਲਾਇਆ ਜਾ ਸਕਦਾ ਹੈ | ਸਰਕਾਰ ਨੂੰ ਵੀ ਇਸ ਤੋਂ ਆਮਦਨ ਹੋਵੇਗੀ ਅਤੇ ਪਾਣੀ ਦੀ ਸਾਫ਼ ਸੁਥਰਾ ਰਹੇਗਾ, ਇਸ ਨਾਲ ਹੇਠਲੇ ਪਾਣੀ ਦੀ ਉਪਜ ਨੂੰ ਵੀ ਬਹਾਲ ਰੱਖਿਆ ਜਾ ਸਕਦਾ ਹੈ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਸ ਵੇਈਾ ਵੱਲ ਉਚੇਚਾ ਧਿਆਨ ਦੇਵੇ |
Ad Position 22
No active advertisement
ਪਿਛਲੀ ਖ਼ਬਰ ਦਰੱਖ਼ਤ ਡਿਗਣ ਕਾਰਨ ਮੋਟਰਸਾਈਕਲ ਸਵਾਰ ਪਿਓ ਪੁੱਤ ਜ਼ਖਮੀ <br/> ਅਗਲੀ ਖ਼ਬਰ ਥਾਣਿਆਂ 'ਚ ਗਰੀਬ ਲੋਕਾਂ ਦੀ ਹੋ ਰਹੀ ਖੱਜਲ ਖ਼ੁਆਰੀ ਦੇ ਵਿਰੋਧ 'ਚ ਏਕਤਾ ਪਾਰਟੀ ਨੇ ਕੱਢਿਆ ਰੋਸ ਮਾਰਚ
Ad Position 24