ਕਪੂਰਥਲਾ, 4 ਜੂਨ (ਅਮਨਜੋਤ ਸਿੰਘ ਵਾਲੀਆ)-ਅੰਮਿ੍ਤਸਰ ਤੋਂ ਆਪਣੇ ਪਿੰਡ ਕੋਕਲਪੁਰ ਨੂੰ ਮੋਟਰਸਾਈਕਲ 'ਤੇ ਰਹੇ ਇਕ ਪਰਿਵਾਰ 'ਤੇ ਝੱਲਠੀਕਰੀਵਾਲ ਨਜ਼ਦੀਕ ਤੇਜ਼ ਹਨ੍ਹੇਰੀ ਦੌਰਾਨ ਸਫੇਦੇ ਦਾ ਦਰੱਖ਼ਤ ਡਿੱਗਣ ਕਾਰਨ ਪਿਓ ਪੁੱਤ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ | ਜੇਰੇ ਇਲਾਜ ਗੁਰਪ੍ਰੀਤ ਸਿੰਘ ਪੁੱਤਰ ਗਿਆਨ ਵਾਸੀ ਕੋਕਲਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਅੰਮਿ੍ਤਸਰ ਤੋਂ ਆ ਰਿਹਾ ਸੀ, ਜਦੋਂ ਉਹ ਰਾਤ 8:30 ਵਜੇ ਦੇ ਕਰੀਬ ਪਿੰਡ ਝੱਲਠੀਕਰੀਵਾਲ ਨਜ਼ਦੀਕ ਪੁੱਜਾ ਤਾਂ ਅਚਾਨਕ ਹਨ੍ਹੇਰੀ ਕਾਰਨ ਇਕ ਸਫੇਦਾ ਉਨ੍ਹਾਂ 'ਤੇ ਡਿੱਗ ਪਿਆ | ਜਿਸ ਕਾਰਨ ਉਸਦੇ ਸਮੇਤ ਉਸਦਾ ਬੇਟਾ ਮਨਵੀਰ ਜ਼ਖਮੀ ਹੋ ਗਿਆ | ਜਿਸਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਜਸ਼ਨ ਵਲੋਂ ਕੀਤਾ ਜਾ ਰਿਹਾ ਹੈ |