27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਇੱਕੋ ਰਾਤ ਕਿਸਾਨਾਂ ਦੀਆਂ ਮੋਟਰਾਂ ਦੇ ਲੱਗੇ 17 ਟਰਾਂਸਫ਼ਾਰਮਰਾਂ ਤੋਂ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 05-06-2025
ਸੁਭਾਨਪੁਰ, 4 ਜੂਨ (ਸਤਨਾਮ ਸਿੰਘ)-ਨਜ਼ਦੀਕੀ ਪਿੰਡ ਹਮੀਰਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਖੇਤਾਂ ਵਿਚੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਦੇਣ ਲਈ ਲੱਗੇ 17 ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਕਰ ਲੈਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਿਸਾਨ ਮੁਖ਼ਤਿਆਰ ਸਿੰਘ ਸਰਾਂ, ਸਾਬਕਾ ਸਰਪੰਚ ਸਤਨਾਮ ਸਿੰਘ, ਐਡਵੋਕੇਟ ਪਰਵਿੰਦਰ ਸਿੰਘ ਸਰਾਂ, ਬਾਬਾ ਸੁਖਦੇਵ ਸਿੰਘ ਹੀਮਰਾ ਨੇ ਦੱਸਿਆ ਕੇ ਬੀਤੀ ਰਾਤ ਚੋਰਾਂ ਵੱਲੋਂ ਧਾਵਾ ਬੋਲ ਕੇ ਕਰੀਬ 17 ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਕਰ ਲਿਆ | ਚੋਰਾਂ ਵਲੋਂ ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਕਰ ਲੈਣ 'ਤੇ ਹੁਣ ਸਾਨੂੰ ਜਨਰੇਟਰ ਚਲਾ ਕੇ ਮੋਟਰਾਂ ਚਲਾਉਣੀਆਂ ਪੈ ਰਹੀਆਂ ਹਨ | ਸਾਬਕਾ ਸਰਪੰਚ ਸਤਨਾਮ ਸਿੰਘ ਹਮੀਰਾ ਤੇ ਬਾਬਾ ਸੁਖਦੇਵ ਸਿੰਘ ਹਮੀਰਾ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਟਰਾਂਸਫ਼ਾਰਮਰ ਮਗਰ ਦੋ ਤਿੰਨ ਹਜ਼ਾਰ ਦਾ ਖਰਚਾ ਆਵੇਗਾ ਤੁਸੀਂ ਸਮਾਨ ਲੈ ਆਓ ਅਸੀਂ ਫਿਟ ਕਰ ਦੇਵਾਂਗੇ | ਕਿਸਾਨਾਂ ਨੇ ਕਿਹਾ ਕਿ ਇੱਕ ਤਾਂ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰਾਂਸਫ਼ਾਰਮਰ ਜਲਦ ਠੀਕ ਕਰਕੇ ਦਿੱਤੇ ਜਾਣ ਤਾਂ ਜੋ ਉਹ ਸਮੇਂ ਸਿਰ ਆਪਣੀ ਝੋਨੇ ਦੀ ਫ਼ਸਲ ਲਗਾ ਸਕਣ | ਇਸ ਮੌਕੇ ਐਸ.ਡੀ.ਓ. ਹਮੀਰਾ ਬਲਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਕਰੀਬ 50 ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਹੋ ਚੁੱਕਾ ਹੈ | ਉਹ ਆਪ ਬਹੁਤ ਪ੍ਰੇਸ਼ਾਨ ਹਨ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਸਾਨ ਕਹਿ ਰਹੇ ਹਨ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਕਿਹਾ ਗਿਆ ਹੈ ਕਿ ਇੱਕ ਟਰਾਂਸਫ਼ਾਰਮਰ ਉੱਪਰ ਕਰੀਬ ਦੋ ਤਿੰਨ ਹਜ਼ਾਰ ਦਾ ਖਰਚਾ ਆਵੇਗਾ ਤੇ ਕਿਸਾਨ ਆਪਣਾ ਸਮਾਨ ਆਪ ਖ਼ਰੀਦ ਕੇ ਲੈ ਆਉਣ ਤੇ ਉਹ ਫਿੱਟ ਕਰ ਦੇਣਗੇ | ਉਨ੍ਹਾਂ ਕਿਹਾ ਕਿ ਪਹਿਲੀ ਗੱਲ ਮਹਿਕਮੇ ਵਿਚ ਸਪੇਅਰ ਪਾਰਟਸ ਨਹੀਂ ਆਉਂਦਾ | ਅਸੀਂ ਸਿਰਫ਼ ਨਵੇਂ ਟਰਾਂਸਫ਼ਾਰਮਰ ਹੀ ਲਗਾਉਂਦੇ ਹਾਂ | ਬਾਕੀ ਜੇ ਕਿਸੇ ਕਿਸਾਨ ਨੂੰ ਕਾਹਲੀ ਹੈ ਤਾਂ ਉਹ ਆਪਣਾ ਸਮਾਨ ਲਿਆ ਕੇ ਫਿਟ ਕਰਵਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸਰਬਜੀਤ ਸਿੰਘ, ਪਿਆਰਾ ਸਿੰਘ, ਸੁਖਵੰਤ ਸਿੰਘ, ਜੋਗਿੰਦਰ ਸਿੰਘ, ਰਮਨ ਪੰਡਿਤ, ਦਰਸ਼ਨ ਸਿੰਘ, ਹਰਦੀਪ ਸਿੰਘ, ਰਤਨ ਸਿੰਘ, ਹਰਨੇਕ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਬਲਵੀਰ ਸਿੰਘ, ਵੱਸਣ ਸਿੰਘ ਆਦਿ ਨੇ ਸਰਕਾਰ ਪਾਸੋਂ ਤੇ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਟਰਾਂਸਫ਼ਾਰਮਰ ਠੀਕ ਕਰਕੇ ਦਿੱਤੇ ਜਾਣ | ਇਸ ਸੰਬੰਧੀ ਐਸ. ਐਚ. ਓ. ਅਮਨਦੀਪ ਕੁਮਾਰ ਨਾਹਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡਾਂ ਵਿਚੋਂ ਜਿਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਪਹਿਲਾਂ ਚੋਰੀ ਕਰਨ ਦੇ ਪਰਚੇ ਹੋਏ ਹਨ ਉਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ | ਜਲਦੀ ਹੀ ਅਸਲ ਚੋਰਾਂ ਨੂੰ ਕਾਬੂ ਕਰਕੇ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਰਮਨਦੀਪ ਕੁਮਾਰ ਨੇ ਬਤੌਰ ਐਸ.ਐਚ.ਓ. ਥਾਣਾ ਭੁਲੱਥ ਦਾ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਦਰੱਖ਼ਤ ਡਿਗਣ ਕਾਰਨ ਮੋਟਰਸਾਈਕਲ ਸਵਾਰ ਪਿਓ ਪੁੱਤ ਜ਼ਖਮੀ <br/>
Ad Position 24