27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸ਼ਟਰਿੰਗ ਦੀ ਪਲੇਟ ਡਿਗਣ ਕਾਰਨ ਇੰਜੀਨੀਅਰ ਦੀ ਮੌਤ

Ad Position 21
No active advertisement
ਅਜੀਤ ਡੈਸਕ 05-06-2025
ਫਗਵਾੜਾ, 4 ਜੂਨ (ਹਰਜੋਤ ਸਿੰਘ ਚਾਨਾ)-ਅੱਜ ਇੱਥੇ ਨਿੱਜੀ ਯੂਨੀਵਰਸਿਟੀ ਵਿਖੇ ਇੱਕ ਬਿਲਡਿੰਗ ਦੇ ਨਿਰਮਾਣ ਦੌਰਾਨ ਸ਼ਟਰਿੰਗ ਦੀ ਪਲੇਟ ਡਿੱਗਣ ਕਾਰਨ ਇੱਕ ਇੰਜੀਨੀਅਰ ਦੀ ਮੌਤ ਹੋ ਗਈ | ਚਹੇੜੂ ਚੌਂਕੀ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਪਛਾਣ ਭੀਮਸੈਨ ਭੱਲਾ (60) ਪੁੱਤਰ ਸੁਰਿੰਦਰ ਭੱਲਾ ਵਾਸੀ ਵਿਨੈ ਨਗਰ ਜਲੰਧਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਜੋ ਇੰਜੀਨੀਅਰ ਹੈ ਤੇ ਅੱਜ ਨਿਰਮਾਣ ਦੌਰਾਨ ਇੱਕ ਬਿਲਡਿੰਗ ਦਾ ਕੰਮ ਚੈੱਕ ਕਰ ਰਿਹਾ ਸੀ ਤੇ ਕੱਚੀ ਸ਼ਟਰਿੰਗ ਹੋਈ ਸੀ ਜਿਸ ਦੀ ਅਚਾਨਕ ਪਲੇਟ ਹੇਠਾਂ ਡਿੱਗ ਪਈ ਤੇ ਉਸਦੇ ਸੱਟ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰ ਨੇ ਉਸਨੂੰ ਮਿ੍ਤਕ ਕਰਾਰ ਦਿੱਤਾ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਲਾਸ਼ ਸਿਵਲ ਹਸਪਤਾਲ ਮੋਰਚਰੀ 'ਚ ਰੱਖਵਾ ਦਿੱਤੀ ਹੈ ਤੇ ਕੱਲ੍ਹ ਪੋਸਟ ਮਾਰਟਮ ਮਗਰੋਂ ਵਾਰਸਾਂ ਹਵਾਲੇ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਦੇ ਅਧਿਕਾਰੀਆਂ ਪਾਸੋਂ ਵਾਹਨਾਂ ਦੇ ਮੁੱਖ ਮਾਰਗ ਰਾਹੀਂ ਜਾਣ ਨੂੰ ਯਕੀਨੀ ਬਣਾਏ ਜਾਣ ਦੀ ਮੰਗ <br/> ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ
Ad Position 24