27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਟੋਲ ਪਲਾਜ਼ਾ ਦੇ ਅਧਿਕਾਰੀਆਂ ਪਾਸੋਂ ਵਾਹਨਾਂ ਦੇ ਮੁੱਖ ਮਾਰਗ ਰਾਹੀਂ ਜਾਣ ਨੂੰ ਯਕੀਨੀ ਬਣਾਏ ਜਾਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 05-06-2025
ਢਿਲਵਾਂ, 4 ਜੂਨ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਟੋਲ ਪਲਾਜ਼ਾ ਢਿਲਵਾਂ ਦੀ ਟੋਲ ਪਰਚੀ ਤੋਂ ਬਚਣ ਲਈ ਵੱਡੀ ਗਿਣਤੀ 'ਚ ਵੱਖ-ਵੱਖ ਵਾਹਨ ਜਿਨ੍ਹਾਂ 'ਚ ਤੇਲ ਟੈਂਕਰ, ਕੈਂਟਰ, ਟਿੱਪਰ ਤੇ ਹੋਰ ਗੱਡੀਆਂ ਦੇ ਦਰਿਆ ਬਿਆਸ ਨੂੰ ਜਾਂਦੀ ਪੁਰਾਣੀ ਸੜਕ ਤੋਂ ਲੰਘਣ ਨਾਲ ਜਿੱਥੇ ਰੇਲਵੇ ਡੀਪੂ ਦੇ ਵਾਸੀਆਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸਮਾਨ ਨਾਲ ਭਰੇ ਵਾਹਨਾਂ ਦੇ ਲੰਘਣ ਨਾਲ ਸੜਕ ਦੇ ਥਾਂ ਥਾਂ ਤੋਂ ਟੁੱਟ ਜਾਣ ਨਾਲ ਸਥਾਨਕ ਵਾਸੀਆਂ ਲਈ ਦਿੱਕਤ ਪੈਦਾ ਹੋ ਰਹੀ ਹੈ | ਜਾਣਕਾਰੀ ਅਨੁਸਾਰ ਟੋਲ ਪਰਚੀ ਨੂੰ ਬਚਾਉਣ ਲਈ ਉਕਤ ਮਾਰਗ ਰਾਹੀਂ ਜੀ ਟੀ ਰੋਡ ਜਿੰਨੀ ਹੀ ਆਵਾਜਾਈ ਦਿਨ ਰਾਤ ਸੜਕ ਤੋਂ ਲੰਘ ਰਹੀ ਹੈ ਤੇ ਕਈ ਵਾਹਨ ਚਾਲਕ ਤੇਜ਼ ਸਪੀਡ ਨਾਲ ਵਾਹਨ ਚਲਾਉਂਦੇ ਹੋਏ ਲੰਘ ਰਹੇ ਹਨ, ਦਿਨ ਰਾਤ ਵੱਡੀ ਗਿਣਤੀ ਚ ਵਾਹਨਾਂ ਦੇ ਇੱਥੋਂ ਲੰਘਣ ਨਾਲ ਸੜਕ ਦੇ ਨਜ਼ਦੀਕ ਪੈਂਦੇ ਘਰਾਂ ਦੇ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੋ ਲੋਕ ਸਵੇਰ ਜਾਂ ਸ਼ਾਮ ਸਮੇਂ ਸੈਰ ਕਰਦੇ ਹਨ, ਉਨ੍ਹਾਂ ਨੂੰ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਜ਼ਿਕਰਯੋਗ ਹੈ ਕਿ ਉਕਤ ਸੜਕ ਜੋ ਕਿ ਸੁੰਨਸਾਨ ਖ਼ੇਤਰ 'ਚੋਂ ਹੋ ਕੇ ਗੁਜ਼ਰਦੀ ਹੈ, ਨੂੰ ਅੱਖੋਂ ਪਰੋਖੇ ਕਰਕੇ ਮਹਿੰਗੀਆਂ ਕਾਰਾਂ ਦੇ ਚਾਲਕਾਂ ਸਮੇਤ ਵੱਖ-ਵੱਖ ਵਾਹਨਾਂ ਵਲੋਂ ਮਹਿਜ਼ ਕੁੱਝ ਰੁਪਏ ਬਚਾਉਣ ਦੇ ਚੱਕਰ 'ਚ ਉਕਤ ਲਾਂਘੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ | ਦੱਸ ਦੇਈਏ ਕਿ ਦੇਰ ਰਾਤ ਤੱਕ ਉਨ੍ਹਾਂ ਦੇ ਇਸ ਤਰ੍ਹਾਂ ਲੰਘਣ ਨਾਲ ਜਿੱਥੇ ਉਹ ਟੋਲ ਪਰਚੀ ਨੂੰ ਬਚਾਉਂਦੇ ਹਨ, ਉੱਥੇ ਟੋਲ ਪਲਾਜ਼ਾ 'ਤੇ ਲੱਗੇ ਕੈਮਰਿਆਂ ਤੋਂ ਵੀ ਬਚ ਰਹੇ ਹਨ, ਲੋਕਾਂ ਦੀ ਟੋਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਹੈ ਕਿ ਵਾਹਨਾਂ ਦੇ ਮੁੱਖ ਮਾਰਗ ਰਾਹੀਂ ਹੀ ਆਉਣ ਜਾਣ ਨੂੰ ਯਕੀਨੀ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਸ਼ਟਰਿੰਗ ਦੀ ਪਲੇਟ ਡਿਗਣ ਕਾਰਨ ਇੰਜੀਨੀਅਰ ਦੀ ਮੌਤ
Ad Position 24