27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰੋਟਰੀ ਕਲੱਬ ਵਲੋਂ ਮਿ੍ਤਕ ਸਰੀਰਾਂ ਲਈ ਵਾਹਨ ਭੇਟ

Ad Position 21
No active advertisement
ਅਜੀਤ ਡੈਸਕ 05-06-2025
ਫਗਵਾੜਾ, 4 ਜੂਨ (ਹਰਜੋਤ ਸਿੰਘ ਚਾਨਾ)-ਰੋਟਰੀ ਕਲੱਬ ਫਗਵਾੜਾ ਜੈੱਮਸ ਨੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਪਵਨ ਕੁਮਾਰ ਕਾਲੜਾ ਦੀ ਅਗਵਾਈ 'ਚ 16 ਲੱਖ ਰੁਪਏ ਦੀ ਲਾਗਤ ਨਾਲ ਬਣੀ ਏਅਰਕੰਡੀਸ਼ਨ ਮੁਰਦਾ ਗੱਡੀ ਦਾ ਲੋਕ ਅਰਪਣ ਕੀਤੀ | ਇਸ ਸਬੰਧੀ ਸਮਾਗਮ ਬਲੱਡ ਬੈਂਕ ਹਰਗੋਬਿੰਦ ਨਗਰ ਵਿਖੇ ਕੀਤਾ ਗਿਆ | ਜਿਸ 'ਚ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਨਾਰੀਅਲ ਤੋੜ ਕੇ ਹਰੀ ਝੰਡੀ ਦਿਖਾ ਕੇ ਰਸਮੀ ਤੌਰ 'ਤੇ ਮੁਰਦਾ ਵਾਹਨ ਨੂੰ ਲੋਕ ਅਰਪਿਤ ਕੀਤਾ | ਉਨ੍ਹਾਂ ਕਲੱਬ ਵਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵਲੋਂ ਕਲੱਬ ਦੀ ਜ਼ਰੂਰਤ ਅਨੁਸਾਰ ਬਣਦਾ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਤਰਨਜੀਤ ਵਾਲੀਆ ਤੇ ਸਾਬਕਾ ਰੋਟਰੀ ਗਵਰਨਰ ਐਸਪੀ ਸੇਠੀ ਨੇ ਕਿਹਾ ਕਿ ਸ਼ਹਿਰ 'ਚ ਇਸ ਤੋਂ ਪਹਿਲਾਂ ਸਿਰਫ਼ ਇੱਕ ਹੀ ਵੈੱਨ ਸੀ ਤੇ ਹੁਣ ਲੋਕਾਂ ਨੂੰ ਸਿਰਫ਼ ਇੱਕ ਵੈੱਨ ਦੇ ਚੱਲਦਿਆਂ ਕਾਫ਼ੀ ਸਮੱਸਿਆ ਆਉਂਦੀ ਸੀ ਜਿਸ ਨੂੰ ਧਿਆਨ 'ਚ ਰੱਖਦਿਆਂ ਇਹ ਵੈੱਨ ਬਣਾਈ ਗਈ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਰਦਾ ਵਾਹਨ ਦੀ ਸੇਵਾ ਦਾ ਲਾਭ ਲੈਣ ਲਈ ਮੋਬਾਈਲ ਨੰਬਰ 99881-11154 ਤੇ 99881-11159 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸ ਮੌਕੇ ਰਾਕੇਸ਼ ਸੂਦ, ਆਈਪੀ ਖੁਰਾਨਾ, ਨਗਰ ਨਿਗਮ ਦੇ ਕਮਿਸ਼ਨਰ ਕਮ ਏ.ਡੀ.ਸੀ. ਅਕਸ਼ਿਤਾ ਗੁਪਤਾ, ਵਿਜੇ ਸੋਂਧੀ, ਜੁਆਇੰਟ ਪ੍ਰੋਜੈਕਟ ਡਾਇਰੈਕਟਰ ਸਤੀਸ਼ ਜੈਨ, ਮਹਿੰਦਰ ਸੇਠੀ, ਅਸ਼ੋਕ ਗੁਪਤਾ, ਨਿਖਿਲ ਗੁਪਤਾ, ਓਮ ਉੱਪਲ, ਡਾ. ਚਿਮਨ ਅਰੋੜਾ, ਨਵ ਨਿਯੁਕਤ ਪ੍ਰਧਾਨ ਰਾਕੇਸ਼ ਚਾਵਲਾ, ਡਾ: ਜਸਜੀਤ ਸਿੰਘ, ਅਭਿਸ਼ੇਕ ਕਾਲੜਾ, ਅਸ਼ੀਸ਼ ਕਾਲੜਾ, ਪੰਕਜ ਗੌਤਮ, ਬੌਬੀ ਸਚਦੇਵਾ, ਡਾ: ਨਰੋਤਮ ਖੇਤੀ, ਗੌਰਵ ਸਹਿਦੇਵ, ਸੁਨੀਲ ਚਮ, ਚੰਦਰ ਮੋਹਨ ਸ਼ਰਮਾ, ਸੁਰਿੰਦਰ ਸਿੰਘ, ਹਰਭਜਨ ਸਿੰਘ, ਟੀ.ਡੀ. ਚਾਵਲਾ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿੰਘਰਾਲਾ ਸਕੂਲ ਨਡਾਲਾ ਨੇ ਜਿੱਤੇ 10 ਗੋਲਡ ਮੈਡਲ ਅਗਲੀ ਖ਼ਬਰ ਭੁਲੱਥ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ <br/>
Ad Position 24