27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸ਼ਿੰਘਰਾਲਾ ਸਕੂਲ ਨਡਾਲਾ ਨੇ ਜਿੱਤੇ 10 ਗੋਲਡ ਮੈਡਲ

Ad Position 21
No active advertisement
ਅਜੀਤ ਡੈਸਕ 05-06-2025
ਨਡਾਲਾ, 4 ਜੂਨ (ਰਘਬਿੰਦਰ ਸਿੰਘ)-ਗੁਰੂ ਹਰਿਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀ ਹੁਣ ਖੇਡਾਂ 'ਚ ਵੀ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ | ਪਿਛਲੇ ਦਿਨੀਂ ਅਨੰਦਪੁਰ ਸਾਹਿਬ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ 'ਚ ਸ਼ਿੰਘਰਾਲਾ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਈਵੈਂਟ 'ਚੋਂ 10 ਗੋਲਡ ਮੈਡਲ ਜਿੱਤ ਕੇ ਓਵਰਆਲ ਟਰਾਫ਼ੀ ਪ੍ਰਾਪਤ ਕੀਤੀ | ਇਹ ਮੁਕਾਬਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਹਰਨੂਰ ਸਿੰਘ, ਮਾਨਵ ਸ਼ਰਮਾ ਤੇ ਪਰਮਵੀਰ ਸਿੰਘ ਨੇ ਅੰਡਰ-19, ਅੰਡਰ-17 ਤੇ ਅੰਡਰ-14 ਸ਼੍ਰੇਣੀ ਦੀ 100 ਮੀਟਰ ਦੌੜ ਵਿਚੋਂ ਗੋਲਡ ਮੈਡਲ ਲਏ ਜਦ ਕਿ ਰਜਤ ਕੁਮਾਰ ਨੇ ਅੰਡਰ-17 ਸ਼੍ਰੇਣੀ ਵਿਚ 400 ਮੀਟਰ ਅਤੇ ਧਰਮਵੀਰ ਨੇ ਅੰਡਰ-17 ਸ਼੍ਰੇਣੀ ਵਿਚ 1600 ਮੀਟਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਪਾਵਰਲਿਫਟਿੰਗ ਡੈਡ ਲਿਫਟ 'ਚੋਂ ਅੰਗਿਤਬੀਰ ਸਿੰਘ ਨੇ ਅੰਡਰ-14 ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਜਦ ਕਿ ਗਤਕੇ ਵਿਚੋਂ ਆਪਣੀ-ਆਪਣੀ ਕੈਟਾਗਰੀ ਵਿਚੋਂ ਹਰਨਿੰਦਰ ਸਿੰਘ, ਗੁਰਮਨਪ੍ਰੀਤ ਸਿੰਘ ਅਤੇ ਹਰਮਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਟੂਡੈਂਟ ਗੇਮਜ਼ ਐਂਡ ਡਿਵੈਲਪਮੈਂਟ ਐਕਟੀਵਿਟੀਜ਼ ਫੈਡਰੇਸ਼ਨ ਵਲੋਂ ਆਯੋਜਿਤ ਇਸ ਮੁਕਾਬਲੇ ਵਿਚ ਓਵਰਆਲ ਟਰਾਫ਼ੀ ਟੀਚਰ ਇੰਚਾਰਜ ਪ੍ਰਦੀਪ ਸਿੰਘ ਨੇ ਪ੍ਰਾਪਤ ਕੀਤੀ | ਇਹ ਖ਼ਬਰ ਸਕੂਲ ਪਹੁੰਚਦਿਆਂ ਹੀ ਸਕੂਲ ਮੈਨੇਜਮੈਂਟ, ਸਟਾਫ਼ ਅਤੇ ਮਾਪਿਆਂ ਵਿਚ ਖ਼ੁਸ਼ੀ ਦੀ ਖ਼ਬਰ ਫੈਲ ਗਈ
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਲਾਇਆ ਪਿੰਡ ਵਡਾਲਾ ਕਲਾਂ 'ਚ ਕੈਂਪ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਮਿ੍ਤਕ ਸਰੀਰਾਂ ਲਈ ਵਾਹਨ ਭੇਟ
Ad Position 24