27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਮੁੱਖ ਕੈਂਪਸ 'ਚ ਬੈਚੁਲਰ ਕੋਰਸਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ <br/>

Ad Position 21
No active advertisement
ਅਜੀਤ ਡੈਸਕ 05-06-2025
ਕਪੂਰਥਲਾ, 4 ਜੂਨ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਕਪੂਰਥਲਾ 'ਚ ਬੈਚੂਲਰ ਕੋਰਸਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ ਵਿਚ ਕਾਫ਼ੀ ਉਤਸ਼ਾਹ ਹੈ ਤੇ ਯੂਨੀਵਰਸਿਟੀ ਦੀ ਅਧਿਕਾਰਤ ਵੈੱਬ ਸਾਈਟ 'ਤੇ ਸ਼ੁਰੂ ਕੀਤੀ ਗਈ ਦਾਖ਼ਲਾ ਰਜਿਸਟਰੇਸ਼ਨ ਨੂੰ ਵਿਦਿਆਰਥੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਤੇ ਇਸ ਵਾਰ ਦਾਖ਼ਲੇ ਦੀ ਰਜਿਸਟਰੇਸ਼ਨ ਪਿਛਲੇ ਅਕਾਦਮਿਕ ਪੱਧਰ ਦੇ ਮੁਕਾਬਲੇ 'ਚ ਵੱਧ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਡਾ. ਸੁਸ਼ੀਲ ਮਿੱਤਲ ਉਪ ਕੁਲਪਤੀ ਪੰਜਾਬ ਤਕਨੀਕੀ ਯੂਨੀਵਰਸਿਟੀ ਨੇ ਦੱਸਿਆ ਕਿ ਇਕ ਸਰਕਾਰੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਬਿਹਤਰ ਬੁਨਿਆਦੀ ਢਾਂਚੇ, ਉੱਚ ਪੱਧਰੀ ਸਿੱਖਿਆ, ਉੱਚ ਯੋਗਤਾ ਪ੍ਰਾਪਤ ਫੈਕਲਟੀ ਹੋਣ ਕਰਕੇ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਪਹਿਲੀ ਪਸੰਦ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਰਜਿਸਟਰੇਸ਼ਨ ਦੀ ਯੋਗਤਾ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਤੇ ਨਿਯਮਾਂ ਅਨੁਸਾਰ ਹੀ ਸਾਰੇ ਕੋਰਸਾਂ ਵਿਚ ਵਿਦਿਆਰਥੀਆਂ ਨੂੰ ਸੀਟਾਂ ਅਲਾਟ ਕੀਤੀਆਂ ਜਾਣਗੀਆਂ | ਉਪ ਕੁਲਪਤੀ ਨੇ ਦੱਸਿਆ ਕਿ ਇਸ ਵਾਰ ਵਿਦਿਆਰਥੀ ਹੁਨਰਮੰਦ ਕੋਰਸਾਂ ਨੂੰ ਮਹੱਤਵ ਦੇ ਰਹੇ ਹਨ, ਇਸ ਲਈ ਕਿੱਤਾ ਮੁਖੀ ਕੋਰਸਾਂ ਵਿਚ ਮਾਰਕੀਟ ਮੁਖੀ ਕੋਰਸਾਂ ਦੀ ਭਾਰੀ ਮੰਗ ਹੈ | ਵਰਨਣਯੋਗ ਹੈ ਕਿ ਇਸ ਵਾਰ ਇੰਜੀਨੀਅਰਿੰਗ ਕੋਰਸਾਂ ਦੇ ਨਾਲ ਕੈਂਪਸ ਵਿਚ ਚੱਲ ਰਹੇ ਹੋਰ ਕੋਰਸਾਂ ਨੂੰ ਵੀ ਬਿਹਤਰ ਹੁੰਗਾਰਾ ਮਿਲ ਰਿਹਾ ਹੈ | ਉਪ ਕੁਲਪਤੀ ਨੇ ਸਪੱਸ਼ਟ ਕੀਤਾ ਕਿ ਯੂਨੀਵਰਸਿਟੀ ਦੇ ਮੁੱਖ ਕੈਂਪਸ 'ਚ ਵੱਖ-ਵੱਖ ਕੋਰਸਾਂ ਲਈ ਸੀਟਾਂ ਸੀਮਤ ਹਨ, ਇਸ ਲਈ ਵਿਦਿਆਰਥੀ ਸਮੇਂ ਸਿਰ ਦਾਖ਼ਲਾ ਪ੍ਰਕਿਰਿਆ ਵਿਚ ਸ਼ਾਮਲ ਹੋਣ | ਆਟੋ ਮੋਬਾਈਲ ਸਰਵਿਸਿੰਗ, ਨਿਰਮਾਣ ਤਕਨਾਲੋਜੀ, ਫੂਡ ਤਕਨਾਲੋਜੀ, ਰੈਫਰੀਜਰੇਸ਼ਨ ਤੇ ਏਅਰ ਕੰਡੀਸ਼ਨਰ ਵਰਗੇ ਬੀ ਵੋਕੇਸ਼ਨਲ ਕੋਰਸਾਂ ਲਈ ਮੁੱਖ ਕੈਂਪਸ ਵਿਚ ਪੁੱਛਗਿੱਛ ਵਧੀ ਹੈ | ਇਸੇ ਤਰ੍ਹਾਂ ਮੁੱਖ ਕੈਂਪਸ 'ਚ ਬੀ.ਟੈੱਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ.ਐਸ.ਈ., ਏ.ਆਈ.ਐਮ.ਐਲ., ਸਿਵਲ ਇੰਜੀਨੀਅਰਿੰਗ) ਪ੍ਰਮੁੱਖ ਵਿਕਲਪਾਂ ਵਿਚੋਂ ਇਕ ਹਨ | ਵਿਦਿਆਰਥੀਆਂ ਨੇ ਇਲੈਕਟੋ੍ਰਨਿਕਸ ਤੇ ਸੰਚਾਰ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ ਤੇ ਮਕੈਨੀਕਲ ਇੰਜੀਨੀਅਰਿੰਗ ਵਿਚ ਦਾਖ਼ਲੇ ਲਈ ਵੀ ਰਜਿਸਟਰੇਸ਼ਨ ਕਰਵਾਈ ਹੈ | ਯੂਨੀਵਰਸਿਟੀ ਲੇਟਰਲ ਐਂਟਰੀ ਸਿਸਟਮ (ਲੀਟ) ਰਾਹੀਂ ਵੀ ਦਾਖਲਾ ਲੈ ਰਹੀ ਹੈ | ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਦਾਖਲਾ ਨੋਟੀਫ਼ਿਕੇਸ਼ਨ ਅਨੁਸਾਰ ਬੀ.ਸੀ.ਏ., ਬੀ.ਬੀ.ਏ, ਬੀ.ਏ., (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ), ਬੈਚੂਲਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਤਕਨਾਲੋਜੀ, ਬੀ.ਐਸ.ਈ. (ਆਨਰਜ਼), ਕੈਮਿਸਟਰੀ, ਫਿਜ਼ਿਕਸ, ਮੈਥ, ਫੂਡ ਤਕਨਾਲੋਜੀ, ਮੈਡੀਕਲ ਲੈਬ ਤਕਨਾਲੋਜੀ ਕੋਰਸਾਂ ਵਿਚ ਵਿਦਿਆਰਥੀ ਦਾਖਲਾ ਲੈ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੇ ਠੰਢੇ-ਮਿੱਠੇ ਜਲ ਦੀ ਲਗਾਈ ਛਬੀਲ ਅਗਲੀ ਖ਼ਬਰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਮੋਟਰਸਾਈਕਲ ਚੋਰ ਕਾਬੂ
Ad Position 24