ਬਸੀ ਪਠਾਣਾਂ, 4 ਜੂਨ (ਐਚ.ਐਸ. ਗੌਤਮ)-ਵਾਰਡ ਨੰ. 8 ਮੁਹੱਲਾ ਮਹਿਮੀਆਂ ਦੇ ਬੱਚਿਆਂ ਨੇ ਗਰਮੀ ਦੇ ਮੌਸਮ ਦੌਰਾਨ ਠੰਡੇ-ਮਿੱਠੇ ਜਲ ਦੀ ਛਬੀਲ ਲਗਾ ਕੇ ਰਾਹਗੀਰਾਂ ਨੂੰ ਜਲ ਛਕਾਇਆ | ਇਸ ਮੌਕੇ ਰਾਹਗੀਰਾਂ ਨੇ ਠੰਡਾ-ਮਿੱਠਾ ਜਲ ਛਕ ਕੇ ਆਪਣੀ ਪਿਆਸ ਬੁਝਾਈ ਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ | ਇਸ ਮੌਕੇ ਮਨਪ੍ਰੀਤ ਸਿੰਘ, ਜਸਕਰਨ ਸਿੰਘ, ਮਨਮਿੰਦਰ ਸਿੰਘ, ਵੀਰ ਦਵਿੰਦਰ ਸਿੰਘ, ਰਾਘਵ ਗੁਪਤਾ, ਮਾਧਵ ਤੋਂ ਇਲਾਵਾ ਮੁਹੱਲੇ ਦੇ ਸਮੂਹ ਬੱਚੇ ਹਾਜ਼ਰ ਸਨ |